Latest News
ਭਾਈ ਲਾਲੋਆਂ ਦੇ ਆਗੂ ਸਨ ਕਾਮਰੇਡ ਲੈਂਬਰ ਸਿੰਘ ਬੀਕਾ : ਬੰਤ ਬਰਾੜ

Published on 14 Sep, 2018 11:32 AM.


ਸ਼ਹੀਦ ਭਗਤ ਸਿੰਘ ਨਗਰ
(ਨਵਾਂ ਜ਼ਮਾਨਾ ਸਰਵਿਸ)
ਭਾਰਤੀ ਕਮਿਊਨਿਸਟ ਪਾਰਟੀ ਦੇ ਬਜ਼ੁਰਗ ਆਗੂ ਕਾਮਰੇਡ ਲੈਂਬਰ ਸਿੰਘ ਬੀਕਾ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਉਹ 86 ਸਾਲਾਂ ਦੇ ਸਨ। ਨਵਾਂ ਸ਼ਹਿਰ ਦੀ ਸੀ ਪੀ ਆਈ ਦੇ ਸ਼ਹੀਦ ਕਾਮਰੇਡ ਮਲਕੀਤ ਚੰਦ ਮੇਹਲੀ ਦੀ ਪਾਲ ਦੇ ਖੇਤ ਮਜ਼ਦੂਰਾਂ ਦੇ ਇਸ ਆਗੂ ਦਾ ਅੰਤਮ ਸੰਸਕਾਰ ਬੀਕਾ ਵਿੱਚ ਕੀਤਾ ਗਿਆ। ਉਨ੍ਹਾ ਦੀ ਚਿਖਾ ਨੂੰ ਅਗਨੀ ਉਨ੍ਹਾ ਦੇ ਸਪੁੱਤਰਾਂ ਦੇਸ ਰਾਜ, ਅਮਰੀਕ ਅਤੇ ਦੇਵਾ ਨੰਦ ਨੇ ਦਿੱਤੀ।
ਇਸ ਮੌਕੇ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਵਿਛੜੇ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਕਾਮਰੇਡ ਲੈਂਬਰ ਬੀਕਾ ਭਾਈ ਲਾਲੋਆਂ ਦੀ ਅਵਾਜ਼ ਸਨ। ਮਜ਼ਦੂਰਾਂ ਦੀ ਖਾਤਰ ਉਹ ਕਈ ਵਾਰ ਜੇਲ੍ਹ ਗਏ। ਇਸ ਮੌਕੇ ਹਲਕਾ ਵਿਧਾਇਕ ਬੰਗਾ ਸੁਖਵਿੰਦਰ ਕੁਮਾਰ ਸੁੱਖੀ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਬਲਰਾਮ ਸਿੰਘ ਮੱਲਪੁਰ, ਸੀ ਪੀ ਆਈ ਐੱਮ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਬਲਵੀਰ ਜਾਡਲਾ, ਸੀ ਪੀ ਆਈ ਦੇ ਜ਼ਿਲ੍ਹਾ ਸਹਾਇਕ ਸਕੱਤਰ ਕਾਮਰੇਡ ਸੁਤੰਤਰ ਕੁਮਾਰ, ਤਹਿਸੀਲ ਸਕੱਤਰ ਮੁਕੰਦ ਲਾਲ, ਪ੍ਰਮਿੰਦਰ ਮੇਨਕਾ, ਤਹਿਸੀਲ ਸਕੱਤਰ ਬਲਾਚੌਰ ਰਾਮ ਲਾਲ ਚੱਕ ਗੁਰੂ, ਹਰਪਾਲ ਜਗਤਪੁਰ, ਗੁਰਦਰਸ਼ਨ ਸਿੰਘ ਬੀਕਾ ਸੀ ਪੀ ਐੱਮ ਪੰਜਾਬ, ਸ਼ਿਵਰਾਜ ਨਵਾਂ ਸ਼ਹਿਰ ਆਦਿ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਪਰਵਾਰ ਵੱਲੋਂ ਦੱਸਿਆ ਗਿਆ ਕਿ ਉਨ੍ਹਾ ਦਾ ਸ਼ਰਧਾਂਜਲੀ ਸਮਾਗਮ 23 ਸਤੰਬਰ ਨੂੰ 12 ਤੋਂ 2 ਵਜੇ ਦੁਪਹਿਰ ਤੱਕ ਹਰਬੰਸ ਸਿੰਘ ਬੀਕਾ ਟਰੱਸਟ ਪਿੰਡ ਬੀਕਾ ਵਿਖੇ ਹੋਵੇਗਾ।
ਇਸ ਮੌਕੇ ਹੋਰਨਾਂ ਤੋਂ ਰਾਜ ਕੁਮਾਰ, ਦਲਜੀਤ ਸਿੰਘ ਸੁੱਜੋਂ, ਮਲਕੀਤ ਸਿੰਘ, ਰਮੇਸ਼ ਬਿੱਲਾ, ਕਾਮਰੇਡ ਨਰਿੰਜਨ ਦਾਸ ਮੇਹਲੀ, ਸੇਵਾ ਸਿੰਘ ਫਰਾਲਾ, ਜਸਵਿੰਦਰ, ਗੁਰਿੰਦਰ ਸਲੋਹ, ਤਰਸੇਮ ਲਾਲ, ਸੁਰਿੰਦਰ ਮੇਹਲੀ, ਨਰਿੰਦਰ, ਵਿਜੇ ਕੁਮਾਰ ਬੰਗਾ, ਰਮੇਸ਼ ਬੀਕਾ, ਸਤਨਾਮ ਸਿੰਘ ਚਾਹਲ, ਡਾ. ਸੁਧੀਰ ਬੰਗਾ, ਜਰਨੈਲ ਪਨਾਮ, ਗੁਰਮੀਤ ਰਾਮ, ਰਾਮ ਲੁਭਾਇਆ ਆਦਿ ਸਾਥੀਆਂ ਨੇ ਵਿਛੜੇ ਸਾਥੀ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ।

330 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper