Latest News
ਪੈਟਰੋਲ-ਡੀਜ਼ਲ ਹੋਵੇਗਾ ਹੋਰ ਮਹਿੰਗਾ

Published on 14 Sep, 2018 11:33 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਅੱਜ ਫਿਰ ਪੈਟਰੋਲ ਦੀ ਕੀਮਤ 28 ਪੈਸੇ ਵਧ ਕੇ ਦਿੱਲੀ ਵਿੱਚ ਇਹ 81 ਰੁਪਏ 28 ਪੈਸੇ ਹੋ ਗਈ। ਇਸੇ ਤਰ੍ਹਾਂ ਡੀਜ਼ਲ 22 ਪੈਸੇ ਵਧ ਕੇ 73 ਰੁਪਏ 30 ਪੈਸੇ ਹੋ ਗਿਆ। ਹਾਲਾਂਕਿ ਦਿੱਲੀ ਵਿੱਚ ਕੀਮਤਾਂ ਦੂਜੇ ਸ਼ਹਿਰਾਂ ਦੇ ਮੁਕਾਬਲੇ ਕਾਫ਼ੀ ਘੱਟ ਹਨ, ਕਿਉਂਕਿ ਉੱਥੇ ਵੈਟ ਦੀ ਦਰ ਕਾਫ਼ੀ ਹੇਠਾਂ ਹੈ।
ਇਸ ਦੌਰਾਨ ਇੰਟਰਨੈਸ਼ਨਲ ਐਨਰਜੀ ਏਜੰਸੀ ਨੇ ਕਿਹ ਕਿ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ, ਕਿਉਂਕਿ ਈਰਾਨ ਤੇ ਵੈਨਜੁਏਲਾ ਤੋਂ ਸਪਲਾਈ ਘਟੇਗੀ। ਆਪਣੀ ਮਹੀਨਾ ਵਾਰ ਰਿਪੋਰਟ ਵਿੱਚ ਏਜੰਸੀ ਨੇ ਲਿਖਿਆ ਹੈ, 'ਅਸੀਂ ਅਜਿਹੇ ਦੌਰ ਵਿੱਚ ਦਾਖ਼ਲ ਹੋ ਰਹੇ ਹਾਂ, ਜਿਸ ਦੀ ਤੇਲ ਮਾਰਕੀਟ ਲਈ ਬਹੁਤ ਵੱਡੀ ਅਹਿਮੀਅਤ ਹੈ ਤੇ ਸਪਲਾਈ ਘਟਣ ਜਾ ਰਹੀ ਹੈ।'

340 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper