Latest News
ਦਿੱਲੀ 'ਚ ਪੈਟਰੋਲ-ਡੀਜ਼ਲ 'ਤੇ ਵੈਟ ਦਰਾਂ ਘੱਟ ਨਹੀਂ ਹੋਣਗੀਆਂ : ਸਿਸੋਦੀਆ

Published on 10 Oct, 2018 11:01 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ 'ਚ ਪੈਟਰੋਲ ਤੇ ਡੀਜ਼ਲ ਤੋਂ ਵੈਟ ਦੀਆਂ ਦਰਾਂ ਨੂੰ ਘੱਟ ਨਹੀਂ ਕੀਤਾ ਜਾਵੇਗਾ। ਦਰਾਂ ਘਟਾਉਣ 'ਤੇ ਦਿੱਲੀ 'ਚ ਵਿੱਤੀ ਸੰਕਟ ਖੜ੍ਹਾ ਹੋ ਸਕਦਾ ਹੈ। ਸੂਬਾ ਸਰਕਾਰ ਪਹਿਲਾਂ ਹੀ ਘਾਟੇ 'ਚ ਹੈ।
ਸਿਸੋਦੀਆ ਨੇ ਕਿਹਾ ਕਿ ਜੀ ਐੱਸ ਟੀ 'ਚ ਕੇਂਦਰ ਸਰਕਾਰ ਨੂੰ ਸਾਰਾ ਅਧਿਕਾਰ ਇਹ ਮੰਨ ਕੇ ਛੱਡਿਆ ਗਿਆ ਸੀ ਕਿ ਉਹ ਸੂਬਾ ਸਰਕਾਰ ਦੇ ਹਿੱਤਾਂ ਦਾ ਧਿਆਨ ਰੱਖੇਗੀ, ਪਰ ਕੇਂਦਰ ਸਰਕਾਰ ਧਿਆਨ ਨਹੀਂ ਦੇ ਰਹੀ। ਦੱਸ ਦੇਈਏ ਕਿ ਦਿੱਲੀ 'ਚ ਪੈਟਰੋਲ-ਡੀਜ਼ਲ ਦੀ ਬਦੌਲਤ ਸਰਕਾਰ ਨੂੰ ਪ੍ਰਤੀ ਸਾਲ ਕਰੀਬ 550 ਕਰੋੜ ਦੀ ਇਨਕਮ ਹੁੰਦੀ ਹੈ।
ਸਿਸੋਦੀਆ ਨੇ ਕਿਹਾ ਕਿ ਦਿੱਲੀ 'ਚ ਪੈਟਰੋਲ-ਡੀਜ਼ਲ 'ਤੇ ਵੈਟ ਦੀਆਂ ਦਰਾਂ ਘੱਟ ਕਰਨ ਲਈ ਚਲਾਇਆ ਜਾ ਰਿਹਾ ਭਾਜਪਾ ਦਾ ਅੰਦੋਲਨ ਸਿਰਫ਼ ਰਾਜਨੀਤਕ ਹੈ। ਉਨ੍ਹਾ ਕਿਹਾ ਕਿ ਭਾਜਪਾ ਅਸਲੀ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਵੈਟ ਦੇ ਮਾਮਲੇ ਨੂੰ ਤੂਲ ਦੇ ਰਹੀ ਹੈ। ਨਿਗਮਾਂ 'ਚ ਭ੍ਰਿਸ਼ਟਾਚਾਰ 'ਤੇ ਭਾਜਪਾ ਨੇਤਾ ਕੁਝ ਨਹੀਂ ਬੋਲਦੇ, ਜਦਕਿ ਦਿੱਲੀ ਦੀ ਛੋਟੀ ਤੋਂ ਛੋਟੀ ਗੱਲ ਨੂੰ ਤੂਲ ਦਿੰਦੇ ਹਨ। ਸਿਸੋਦੀਆ ਨੇ ਕਿਹਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ 'ਤੇ ਭਾਜਪਾ ਕੋਲ ਕੋਈ ਠੋਸ ਪ੍ਰੋਗਰਾਮ ਨਹੀਂ ਹਨ, ਪਰ ਭਾਜਪਾ ਨੇਤਾ ਵਪਾਰੀਆਂ ਦੇ ਸਭ ਤੋਂ ਵੱਡੇ ਹਿਤੈਸ਼ੀ ਬਣਨ ਦੀ ਕੋਸ਼ਿਸ਼ ਕਰਦੇ ਹਨ।

24 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper