Latest News
ਫੈਕਟਰੀ 'ਚ ਅੱਗ ਲੱਗਣ ਨਾਲ 4 ਮਜ਼ਦੂਰ ਜ਼ਿੰਦਾ ਸੜੇ

Published on 10 Oct, 2018 11:02 AM.


ਲੁਧਿਆਣਾ (ਉੱਤਮ ਕੁਮਾਰ ਰਾਠੌਰ)
ਸਥਾਨਕ ਬਾਜਵਾ ਨਗਰ ਦਰੇਸੀ ਸ਼ਮਸ਼ਾਨਘਾਟ ਨਜ਼ਦੀਕ ਹੌਜ਼ਰੀ ਫ਼ੈਕਟਰੀ ਕਾਲੜਾ ਟਰੇਡਿੰਗ ਦੀ 3 ਮੰਜ਼ਿਲਾ ਇਮਾਰਤ 'ਚ ਬੁੱਧਵਾਰ ਤੜਕੇ 4:15 ਵਜੇ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਫ਼ੈਕਟਰੀ ਅੰਦਰ ਮੌਜੂਦ 4 ਵਿਅਕਤੀ ਜ਼ਿੰਦਾ ਸੜ ਗਏ ਤੇ ਹੌਜ਼ਰੀ ਦੀ ਇਮਾਰਤ ਨੂੰ ਭਾਰੀ ਨੁਕਸਾਨ ਪੁੱਜਾ ਹੈ। ਦੱਸਿਆ ਜਾਂਦਾ ਹੈ ਕਿ ਫੈਕਟਰੀ ਮਾਲਕ ਫੈਕਟਰੀ ਨੂੰ ਬਾਹਰੋਂ ਤਾਲਾ ਲਾ ਕੇ ਚਲਾ ਜਾਂਦਾ ਸੀ ਅਤੇ ਇਹ ਮਜ਼ਦੂਰ ਰਾਤ ਦੀ ਸ਼ਿਫਟ 'ਚ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਕੰਮ ਕਰ ਰਹੇ ਸਨ, ਜਿਸ ਕਾਰਨ ਅੱਗ ਲੱਗਣ 'ਤੇ ਮਜ਼ਦੂਰਾਂ ਨੂੰ ਬਾਹਰ ਨਿਕਲਣ ਦਾ ਰਾਹ ਨਹੀਂ ਲੱਭ ਸਕਿਆ ਤੇ ਸਾਹ ਘੁੱਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਘਟਨਾ ਸਥਾਨ 'ਤੇ ਲੱਗੀ ਅੱਗ 'ਤੇ ਤਿੰਨ ਘੰਟਿਆਂ 'ਚ ਕਾਬੂ ਪਾਇਆ ਜਾ ਸਕਿਆ। ਫਾਇਰ ਬ੍ਰਿਗੇਡ ਕਰਮੀਆਂ ਨੇ ਦੱਸਿਆ ਕਿ ਇਮਾਰਤ ਵਿੱਚ ਇੱਕ ਵੀ ਫਾਇਰ ਸੇਫਟੀ ਯੰਤਰ ਨਹੀਂ ਲੱਗਿਆ ਹੋਇਆ ਸੀ, ਜੋ ਕਿ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸ਼ਰੇਆਮ ਉਲੰਘਣਾ ਹੈ। ਜ਼ਿਕਰਯੋਗ ਹੈ ਕਿ ਅਜੇ ਤੱਕ ਸੂਫੀਆਂ ਚੌਕ ਅੱਗ ਕਾਂਡ ਤੋਂ ਹੋਇਆ ਜਾਨੀ ਨੁਕਸਾਨ ਨੂੰ ਸਨਅਤੀ ਸ਼ਹਿਰ ਦੇ ਕਾਰੋਬਾਰੀਆਂ ਨੇ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾ ਹੀ ਪ੍ਰਸ਼ਾਸਨ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਾਅ ਲਈ ਢੁੱਕਵੇਂ ਉਪਰਾਲੇ ਕੀਤੇ ਹਨ। ਮੌਕੇ 'ਤੇ ਪੁੱਜੇ ਵਿਧਾਇਕ ਸੁਰਿੰਦਰ ਡਾਬਰ ਨੇ ਮ੍ਰਿਤਕ ਮਜ਼ਦੂਰਾਂ ਦੇ ਸਾਥੀਆਂ ਨੂੰ ਹਰ ਲੋੜੀਂਦੀ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ।

22 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper