Latest News
ਰਾਏਬਰੇਲੀ 'ਚ ਨਿਊ ਫਰਕਾ ਐਕਸਪ੍ਰੈੱਸ ਦੀਆਂ ਬੋਗੀਆਂ ਲੀਹੋਂ ਲੱਥੀਆਂ

Published on 10 Oct, 2018 11:03 AM.


ਰਾਏਬਰੇਲੀ (ਨਵਾਂ ਜ਼ਮਾਨਾ ਸਰਵਿਸ)
ਉੱਤਰ ਪ੍ਰਦੇਸ਼ ਦੇ ਰਾਏਬਰੇਲੀ 'ਚ ਹਰਚੰਦਪੁਰ ਰੇਲਵੇ ਸਟੇਸ਼ਨ ਦੇ ਕੋਲ ਬੁੱਧਵਾਰ ਦੀ ਸਵੇਰੇ ਇੱਕ ਵੱਡਾ ਰੇਲ ਹਾਦਸਾ ਹੋ ਗਿਆ। ਕਰੀਬ ਛੇ ਵਜੇ ਹਰਚੰਦਪੁਰ ਰੇਲਵੇ ਸਟੇਸ਼ਨ ਦੇ ਆਊਟਰ 'ਤੇ ਮਾਲਦਾ ਟਾਊਨ ਤੋਂ ਚੱਲ ਕੇ ਦਿੱਲੀ ਜਾ ਰਹੀ 14003 ਨਿਊ ਫਰਕਾ ਐਕਸਪ੍ਰੈਸ ਦੀਆਂ ਅੱਠ ਬੋਗੀਆਂ ਲੀਹੋਂ ਲੱਥ ਗਈਆਂ। ਰੇਲ ਗੱਡੀ ਦੇ ਇੰਜਨ ਸਮੇਤ 3 ਜਨਰਲ ਕੋਚ ਪੂਰੀ ਤਰ੍ਹਾਂ ਨਾਲ ਪਲਟ ਗਏ, ਜਦਕਿ 5 ਸਲੀਪਰ ਕੋਚ ਟਰੈਕ ਤੋਂ ਉਤਰ ਗਏ। ਜਦ ਇਹ ਹਾਦਸਾ ਹੋਇਆ ਤਾਂ ਬਹੁਤ ਸਾਰੇ ਯਾਤਰੀ ਨੀਂਦ 'ਚ ਸਨ। ਯਾਤਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਲੱਗਾ ਕਿ ਟਰੇਨ 'ਚ ਜ਼ੋਰਦਾਰ ਧਮਾਕਾ ਹੋਇਆ ਅਤੇ ਰੇਲ ਗੱਡੀਆਂ ਦੀਆਂ ਬੋਗੀਆਂ ਉਲਟਨ ਲੱਗੀਆਂ। ਬੋਗੀ ਉਲਟਦੇ ਹੀ ਯਾਤਰੀਆਂ ਦੀ ਨੀਦ ਖੁੱਲ੍ਹ ਗਈ ਅਤੇ ਚਾਰੇ ਪਾਸੇ ਰੌਲਾ ਪੈ ਗਿਆ। ਨਜ਼ਦੀਕ ਦੇ ਪਿੰਡਾਂ ਦੇ ਲੋਕਾਂ ਨੇ ਇੱਕਠੇ ਹੋ ਗਏ ਅਤੇ ਬੋਗੀਆਂ 'ਚ ਫਸੇ ਲੋਕਾਂ ਨੂੰ ਕੱਢਣ 'ਚ ਮਦਦ ਕੀਤੀ। ਹਾਦਸੇ 'ਚ ਹਾਲੇ ਤੱਕ 9 ਲੋਕਾਂ ਦੇ ਮਾਰੇ ਜਾਣ ਅਤੇ 50 ਤੋਂ ਜ਼ਿਆਦਾ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਮੰਡਲ ਰੇਲਵੇ ਪ੍ਰਬੰਧਕ ਨੇ ਕੀਤੀ। ਹਾਲਾਂਕਿ ਜ਼ਖ਼ਮੀ ਹੋਣ ਵਾਲਿਆਂ ਦਾ ਅੰਕੜਾ ਇਸ ਤੋਂ ਕਾਫ਼ੀ ਜ਼ਿਆਦਾ ਹੋ ਸਕਦਾ ਹੈ। ਹਰਚੰਦਪੁਰ ਦੇ ਅਸਿਸਟੈਂਟ ਸਟੇਸ਼ਨ ਮਾਸਟਰ ਅਸੀਸ਼ ਕੁਮਾਰ ਨੂੰ ਪਹਿਲਾਂ ਦੋਸ਼ੀ ਪਾਉਂਦੇ ਹੋਏ ਬਰਖਾਸਤ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਦੇ ਮਾਲਦਾ ਟਾਊਨ ਤੋਂ ਚੱਲ ਕੇ ਦਿੱਲੀ ਆ ਰਹੀ 14003 ਨਿਊ ਫਰੁੱਕਾ ਸਵੇਰੇ ਕਰੀਬ 6 ਵਜੇ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਟਰੇਨ ਨੂੰ ਪਾਸ ਹੋਣ ਦਾ ਸਿਗਨਲ ਤਾਂ ਦੇ ਦਿੱਤਾ ਗਿਆ, ਪਰ ਪਟੜੀਆਂ ਨੂੰ ਜੋੜੇ ਜਾਣ ਦਾ ਕੰਮ ਨਹੀਂ ਕੀਤਾ ਗਿਆ ਸੀ। ਇਸ ਨਾਲ ਟਰੇਨ ਦਾ ਇੰਜਣ ਅਤੇ ਉਸ ਨਾਲ ਲੱਗੇ 4 ਜਨਰਲ ਕੋਚ ਇੱਕ-ਇੱਕ ਕਰਕੇ ਪਲਟ ਗਏ। ਹਾਦਸੇ 'ਚ ਜਨਰਲ ਕੋਚ ਪੂਰੀ ਤਰ੍ਹਾਂ ਪਲਟ ਗਏ। ਉੱਥੇ ਹੀ ਇਸ ਦੇ ਪਿੱਛੇ ਲੱਗੇ ਸਲੀਪਰ ਕੋਚ ਵੀ ਪਟੜੀ ਤੋਂ ਉਤਰ ਗਏ। ਹਾਦਸੇ 'ਚ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਇਸ ਘਟਨਾ 'ਤੇ ਨੋਟਿਸ ਲੈਂਦੇ ਹੋਏ ਜਲਦੀ ਡੀ ਐੱਮ, ਐੱਸ ਪੀ, ਸਿਹਤ ਅਧਿਕਾਰੀਆਂ ਅਤੇ ਰਾਸ਼ਟਰੀ ਆਫ਼ਤ ਪ੍ਰਬੰਧ ਬਲ ਨੂੰ ਕਿਹਾ ਹੈ ਕਿ ਸਾਰੇ ਹਰ ਸੰਭਵ ਰਾਹਤ ਅਤੇ ਬਚਾਅ ਕੰਮ ਨਾਲ ਜੁੜ ਜਾਣ। ਮੁੱਖ ਮੰਤਰੀ ਯੋਗੀ ਨੇ ਮੁਆਵਜ਼ੇ ਦਾ ਵੀ ਐਲਾਨ ਕਰ ਦਿੱਤਾ ਹੈ। ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ, ਉਥੇ ਹੀ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।

124 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper