ਜਲੰਧਰ (ਸ਼ੈਲੀ ਐਲਬਰਟ, ਇਕਬਾਲ ਉੱਭੀ)
ਸ਼ਹਿਰ ਦੇ ਪ੍ਰਾਈਵੇਟ ਵਿੱਦਿਅਕ ਅਦਾਰੇ ਤੋਂ ਬੀਤੀ ਰਾਤ ਪੰਜ ਵਿਦਿਆਰਥੀਆਂ ਨੂੰ ਏਕੇ-47 ਰਾਈਫ਼ਲ ਤੇ ਗੋਲ਼ੀ-ਸਿੱਕੇ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਦੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਖ਼ਦਸ਼ਾ ਹੈ। ਪੰਜਾਂ ਵਿੱਚੋਂ ਤਿੰਨ ਵਿਦਿਆਰਥੀ ਕਸ਼ਮੀਰ ਦੇ ਹਨ ਤੇ ਦੋ ਸਥਾਨਕ ਹੀ ਦੱਸੇ ਜਾਂਦੇ ਹਨ। ਡੀ ਜੀ ਪੀ ਸੁਰੇਸ਼ ਅਰੋੜਾ ਨੇ ਇੱਥੇ ਜਾਰੀ ਇਕ ਬਿਆਨ ਵਿੱਚ ਕਿਹਾ ਕਿ ਜਲੰਧਰ ਦੇ ਬਾਹਰਵਾਰ ਸ਼ਾਹਪੁਰ ਸੜਕ 'ਤੇ ਸੀ.ਟੀ ਇੰਸਟੀਚਿਊਟ ਵਿੱਚ ਪੰਜਾਬ ਪੁਲਸ ਦੇ ਅੱਤਵਾਦੀ ਰੋਕੂ ਦਸਤੇ ਤੇ ਜੰਮੂ ਕਸ਼ਮੀਰ ਪੁਲਸ ਨੇ ਮੰਗਲਵਾਰ ਰਾਤ ਇੱਕ ਸਾਂਝੇ ਤੌਰ 'ਤੇ ਛਾਪਾ ਮਾਰਿਆ।ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬਨੂੜ ਵਿੱਚ ਵੀ ਪੁਲਸ ਨੇ ਛਾਪੇਮਾਰੀ ਕੀਤੀ ਸੀ, ਜਿਸ ਦੌਰਾਨ ਇੱਕ ਕਸ਼ਮੀਰੀ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਵਿਦਿਆਰਥੀ ਉਸ ਕਸ਼ਮੀਰੀ ਪੁਲਸ ਅਧਿਕਾਰੀ ਦਾ ਰਿਸ਼ਤੇਦਾਰ ਸੀ, ਜੋ ਉੱਥੋਂ ਕਈ ਬੰਦੂਕਾਂ ਲੈ ਕੇ ਫਰਾਰ ਹੋ ਗਿਆ ਸੀ। ਹਾਲਾਂਕਿ ਉਦੋਂ ਪੁਲਸ ਨੇ ਕਈਆਂ ਤੋਂ ਪੁੱਛਗਿੱਛ ਕੀਤੀ ਸੀ। ਜਲੰਧਰ ਦੇ ਵਿੱਦਿਅਕ ਅਦਾਰੇ ਤੋਂ ਅਜਿਹੀ ਮਾਰੂ ਬੰਦੂਕ ਨਾਲ ਵਿਦਿਆਰਥੀਆਂ ਦਾ ਫੜਿਆ ਜਾਣਾ ਵੱਡੀ ਘਟਨਾ ਹੈ। ਜਲੰਧਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਥਾਣੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਜਾਣਕਾਰੀ ਅਨੁਸਾਰ ਚੌਥੇ ਦੋਸ਼ੀ ਦੇ ਕੋਲੋਂ ਕਰੀਬ 1 ਕਿੱਲੋ ਆਰ.ਡੀ ਐਕਸ ਵਰਗੀ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ।ਸੂਤਰਾਂ ਦੀਆਂ ਮੰਨੀਏ ਤਾਂ ਜਿਵੇਂ ਦੁਸਹਿਰੇ ਮੌਕੇ ਜੋਤੀ ਚੌਕ ਭੀੜ- ਭਾੜ ਵਾਲੇ ਇਲਾਕੇ ਵਿੱਚ ਬਲਾਸਟ ਕਰਨ ਦੀ ਸਾਜ਼ਿਸ਼ ਸੀ। ਸ਼ਹਿਰ ਦੇ ਸਿਟੀ ਇੰਸਟੀਚਿਊਟ ਸ਼ਾਹਪੁਰ ਕੈਂਪਸ ਵਿੱਚ ਬੁੱਧਵਾਰ ਨੂੰ ਅੰਮ੍ਰਿਤਸਰ ਦੀ ਕਾਊਂਟਰ ਇੰਟੈਲੀਜੈਂਸ ਸੀ ਆਰ ਪੀ ਐੱਫ ਸਟਾਫ ਅਤੇ ਜੇ ਐਂਡ ਕੇ ਦੀ ਪੁਲਸ ਨੇ ਰੇਡ ਕਰਕੇ ਜਿਨ੍ਹਾਂ 3 ਕਸ਼ਮੀਰੀ ਮੁੰਡਿਆਂ ਨੂੰ ਕਾਬੂ ਕੀਤਾ ਗਿਆ, ਉਨ੍ਹਾਂ ਦੀ ਪਛਾਣ ਬੀ. ਟੈਕ (ਸਿਵਲ) ਦੂਜੇ ਸਮੈਸਟਰ ਦੇ ਵਿਦਿਆਰਥੀ ਜ਼ਾਹੀਦ ਗੁਲਜਾਰ ਪੁੱਤਰ ਗੁਲਜ਼ਾਰ ਅਹਿਮਦ ਰਾਦਰ ਵਾਸੀ ਰਾਜਪੋਰਾ, ਥਾਣਾ ਅਵਨਤੀਪੁਰਾ, ਸ਼੍ਰੀਨਗਰ (ਜੰਮੂ-ਕਸ਼ਮੀਰ) ਦੇ ਕਮਰੇ ਵਿੱਚੋਂ ਬਰਾਮਦ ਕੀਤੇ ਗਏ। ਜ਼ਾਹਿਦ ਨੂੰ ਮੁਹੰਮਦ ਇੰਦਰੀਸ ਸ਼ਾਹ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਿ ਪੁੱਲਵਾਮਾ ਜੰਮੂ-ਕਸ਼ਮੀਰ ਤੋਂ ਅਤੇ ਯੂਸੁਫ ਰਫੀਕ ਭੱਟ, ਨੂਰਪੁਰਾ, ਪੁੱਲਵਾਮਾ ਜੰਮੂ ਅਤੇ ਕਸ਼ਮੀਰ ਦਾ ਵਸਨੀਕ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਜੰਮੂ ਅਤੇ ਕਸ਼ਮੀਰ 'ਚ ਸਰਗਰਮ ਮਸ਼ਹੂਰ ਅੱਤਵਾਦੀ ਮੂਸਾ ਜਾਕਿਰ ਦਾ ਭਰਾ ਹੈ। ਇਹਨਾਂ ਗ੍ਰਿਫਤਾਰੀਆਂ ਨੇ ਜੰਮੂ-ਕਸ਼ਮੀਰ ਅਤੇ ਪੰਜਾਬ ਵਿੱਚ ਸਰਗਰਮ ਹੋ ਰਹੀਆਂ ਅੱਤਵਾਦੀ ਜਥੇਬੰਦੀਆਂ, ਵਿਅਕਤੀਆਂ ਦੀ ਮੌਜੂਦਗੀ ਅਤੇ ਗਤੀਵਿਧੀਆਂ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਬਸਤੀ ਮਿੱਠੂ ਤੋਂ ਚੌਥੇ ਦੋਸ਼ੀ ਨੂੰ ਕਰੀਬ 1 ਕਿੱਲੋ ਆਰ.ਡੀ.ਐਕਸ ਵਰਗੀ ਵਿਸਫੋਟਕ ਸਮੱਗਰੀ ਸਮੇਤ ਗ੍ਰਿਫਤਾਰ ਕੀਤਾ ਸੀ।
ਇਨ੍ਹਾਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਜਲੰਧਰ ਸਥਿਤ ਸਦਰ ਥਾਣੇ ਵਿਖੇ ਦਰਜ ਕੀਤਾ ਗਿਆ ਹੈ। ਇਸ ਸਬੰਧੀ ਹੋਰ ਪੜਤਾਲ ਜਾਰੀ ਹੈ ਅਤੇ ਪੰਜਾਬ ਪੁਲਸ ਜੰਮੂ-ਕਸ਼ਮੀਰ ਪੁਲਸ ਨਾਲ ਮਿਲ ਕੇ ਜਾਂਚ ਕਰ ਰਹੀ ਹੈ ਤਾਂ ਕਿ ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚ ਇਨ੍ਹਾਂ ਅੱਤਵਾਦੀ ਸੰਗਠਨਾਂ/ਵਿਅਕਤੀਆਂ ਦੁਆਰਾ ਤਿਆਰ ਕੀਤੀ ਸਾਰੀ ਸਾਜ਼ਿਸ਼ ਅਤੇ ਨੈਟਵਰਕ ਨੂੰ ਖਤਮ ਕੀਤਾ ਜਾ ਸਕੇ।
ਡੀ.ਜੀ.ਪੀ ਨੇ ਕਿਹਾ ਕਿ ਏ ਜੀ ਐਚ ਨਾਲ ਸਬੰਧਤ ਅੱਤਵਾਦੀ ਗਰੁੱਪ ਦੀ ਮੌਜੂਦਗੀ ਅਤੇ ਜਲੰਧਰ ਵਿਚ ਹਥਿਆਰਾਂ ਦੀ ਪ੍ਰਾਪਤੀ ਭਾਰਤ ਦੇ ਪੱਛਮੀ ਸਰਹੱਦ 'ਤੇ ਅੱਤਵਾਦ ਨੂੰ ਵਧਾਉਣ ਲਈ ਪਾਕਿਸਤਾਨ ਦੇ ਆਈ ਐਸ ਆਈ ਦੇ ਯਤਨਾਂ ਦਾ ਸੰਕੇਤ ਹੈ। ਡੀ.ਜੀ.ਪੀ ਨੇ ਕਿਹਾ ਕਿ ਏ ਜੀ ਐਚ ਨਾਲ ਸਬੰਧਤ ਅੱਤਵਾਦੀ ਗਰੁੱਪ ਦੀ ਮੌਜੂਦਗੀ ਅਤੇ ਜਲੰਧਰ ਵਿੱਚ ਹਥਿਆਰਾਂ ਦੀ ਪ੍ਰਾਪਤੀ ਭਾਰਤ ਦੇ ਪੱਛਮੀ ਸਰਹੱਦ 'ਤੇ ਅੱਤਵਾਦ ਨੂੰ ਵਧਾਉਣ ਲਈ ਪਾਕਿਸਤਾਨ ਦੇ ਆਈ ਐਸ ਆਈ ਦੇ ਯਤਨਾਂ ਦਾ ਸੰਕੇਤ ਹੈ। ਸੂਤਰਾਂ ਦੀ ਮੰਨੀਏ ਤਾਂ ਦੁਸਹਿਰੇ ਵਿੱਚ ਜੋਤੀ ਚੌਕ ਜਿਵੇਂ ਭੀੜ-ਭਾੜ ਵਾਲੇ ਇਲਾਕੇ ਵਿੱਚ ਬਲਾਸਟ ਕਰਨ ਦੀ ਸਾਜ਼ਿਸ਼ ਸੀ।
ਸੀ ਟੀ ਗਰੁੱਪ ਦੇ ਚੇਅਰਮੈਨ ਦਾ ਸ਼ੱਕੀ ਵਿਦਿਆਰਥੀਆਂ ਬਾਰੇ ਕਹਿਣਾ
ਸੀ ਟੀ ਗਰੁੱਪ ਦੇ ਚਰਨਜੀਤ ਸਿੰਘ ਚੰਨੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਖਰੀ ਰਾਤ ਕਰੀਬ 11 ਵਜੇ ਪੁਲਸ ਪ੍ਰਸ਼ਾਸਨ ਵੱਲੋਂ ਸ਼ੱਕੀ ਵਿਦਿਆਰਥੀਆਂ ਨੂੰ ਲੈ ਕੇ ਸ਼ਾਹਪੁਰ ਕੈਂਪਸ ਵਿਖੇ ਸਹਿਯੋਗ ਦੇਣ ਲਈ ਬੇਨਤੀ ਕੀਤੀ ਗਈ। ਉਸ ਤੋਂ ਬਾਅਦ ਜਦੋਂ ਅਸੀਂ ਸਭ ਸ਼ਾਹਪੁਰ ਕੈਂਪਸ ਪੁੱਜੇ ਤਾਂ ਪੁਲਸ ਅਧਿਕਾਰੀਆਂ ਵੱਲੋਂ ਸਾਨੂੰ ਰਿਸੈਪਸ਼ਨ 'ਤੇ ਰੁਕਣ ਲਈ ਕਿਹਾ ਗਿਆ।
ਪੁਲਸ ਅਧਿਕਾਰੀਆਂ ਵੱਲੋਂ 94 ਨੰਬਰ ਕਮਰੇ ਤੋਂ ਦੋ ਬੀ ਟੈਕ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਹਿਮਾਨ ਨੂੰ ਮੂੰਹ ਢਕ ਕੇ ਲਿਜਾਇਆ ਗਿਆ।
ਪੁਲਸ ਅਧਿਕਾਰੀਆਂ ਨੂੰ ਪੁੱਛੇ ਜਾਣ 'ਤੇ ਉਨ੍ਹਾਂ ਵੱਲੋਂ ਪੂਰੀ ਤਫਤੀਸ਼ ਤੱਕ ਰੁਕਣ ਲਈ ਕਿਹਾ ਗਿਆ।