Latest News
ਜ਼ਬਤ ਹੋਵੇਗੀ ਮਾਲਿਆ ਦੀ ਜਾਇਦਾਦ, ਅਦਾਲਤ ਨੇ ਦਿੱਤਾ ਆਦੇਸ਼

Published on 11 Oct, 2018 10:46 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੀ ਇੱਕ ਅਦਾਲਤ ਨੇ ਵਿਦੇਸ਼ੀ ਮੁਦਰਾ ਕਾਨੂੰਨ (ਫੇਰਾ) ਦੀ ਉਲੰਘਣਾ ਨਾਲ ਸੰਬੰਧਤ ਵੀਰਵਾਰ ਨੂੰ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਬੈਂਗਲੁਰੂ ਸਥਿਤ ਜਾਇਦਾਦ ਜ਼ਬਤ ਕਰਨ ਦਾ ਆਦੇਸ਼ ਦਿੱਤਾ। ਈ ਡੀ ਦੇ ਵਿਸ਼ੇਸ਼ ਵਕੀਲ ਐੱਨ ਕੇ ਮੱਟਾ ਅਤੇ ਵਕੀਲ ਸੰਵੇਦਨਾ ਵਰਮਾ ਦੁਆਰਾ ਪਹਿਲਾਂ ਦੇ ਆਦੇਸ਼ ਲਾਗੂ ਕਰਨ ਲਈ ਅਤੇ ਹੋਰ ਸਮੇਂ ਦੀ ਬੇਨਤੀ ਕੀਤੇ ਜਾਣ 'ਤੇ ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ ਦੀਪਕ ਸ਼ੇਰਾਵਤ ਨੇ ਇਹ ਤਾਜਾ ਨਿਰਦੇਸ਼ ਦਿੱਤੇ ਹਨ। ਬੈਂਗਲੁਰੂ ਪੁਲਸ ਨੇ ਇਸ ਤੋਂ ਪਹਿਲਾਂ ਅਦਾਲਤ ਨੂੰ ਸੂਚਿਤ ਕੀਤਾ ਸੀ ਕਿ ਉਸ ਨੇ ਮਾਲਿਆ ਨਾਲ ਸੰਬੰਧਤ 159 ਜਾਇਦਾਦਾਂ ਦੀ ਪਛਾਣ ਕੀਤੀ ਹੈ, ਪਰ ਉਹ ਇਨ੍ਹਾਂ 'ਚੋਂ ਇੱਕ ਵੀ ਜਾਇਦਾਦ ਜ਼ਬਤ ਨਹੀਂ ਕਰ ਸਕੀ। ਮਾਮਲੇ 'ਚ ਅਦਾਲਤ ਚਾਰ ਜਨਵਰੀ ਨੂੰ ਮਾਲਿਆ ਨੂੰ ਭਗੌੜਾ ਐਲਾਨ ਚੁੱਕੀ ਹੈ, ਕਿਉਂਕਿ ਉਸ ਨੇ ਸੰਮਨ ਦਾ ਜਵਾਬ ਨਹੀਂ ਦਿੱਤਾ। ਅਦਾਲਤ ਨੇ ਮਾਮਲੇ 'ਚ ਅੱਠ ਮਈ ਨੂੰ ਬਂੈਗਲੁਰੂ ਪੁਲਸ ਕਮਿਸ਼ਨਰ ਨੂੰ ਮਾਲਿਆ ਦੀ ਸੰਪਤੀ ਜ਼ਬਤ ਕਰਨ ਦਾ ਆਦੇਸ਼ ਦਿੱਤਾ ਸੀ ਅਤੇ ਇਸ 'ਤੇ ਰਿਪੋਰਟ ਮੰਗੀ ਸੀ। ਅਦਾਲਤ ਨੇ ਕਿਹਾ ਕਿ ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ ਮਾਲਿਆ ਪੇਸ਼ ਨਹੀਂ ਹੋਇਆ। ਇਸ ਤੋਂ ਬਾਅਦ ਅਦਾਲਤ ਨੇ ਫੇਰਾ ਦੇ ਉਲੰਘਣ ਨਾਲ ਸੰਬੰਧਤ ਮਾਮਲੇ 'ਚ ਉਨ੍ਹਾ ਦੇ ਸੰਮਨ ਦਾ ਜਵਾਬ ਨਾ ਦੇਣ ਲਈ ਮਾਲਿਆ ਨੂੰ ਭਗੌੜਾ ਐਲਾਨ ਦਿੱਤਾ। ਪਿਛਲੇ ਸਾਲ 12 ਅਪ੍ਰੈਲ ਨੂੰ ਸ਼ਰਾਬ ਕਾਰੋਬਾਰੀ ਦੇ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ।

135 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper