Latest News
ਭਾਰਤ 'ਚ ਪਿਛਲੇ 20 ਸਾਲਾਂ 'ਚ ਕੁਦਰਤੀ ਆਫ਼ਤਾਂ ਨਾਲ 59 ਖਰਬ ਦਾ ਨੁਕਸਾਨ

Published on 11 Oct, 2018 10:48 AM.


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਜਲਵਾਯੂ ਪਰਿਵਰਤਣ ਦੇ ਕਾਰਨ ਪਿਛਲੇ 20 ਸਾਲਾਂ 'ਚ ਆਈਆਂ ਕੁਦਰਤੀ ਆਫ਼ਤਾਂ ਨਾਲ ਭਾਰਤ ਨੂੰ 79.5 ਅਰਬ ਡਾਲਰ (ਕਰੀਬ 59 ਖਰਬ ਰੁਪਏ) ਦਾ ਆਰਥਕ ਨੁਕਸਾਨ ਉਠਾਉਣਾ ਪਿਆ ਹੈ। ਸੰਯੁਕਤ ਰਾਸ਼ਟਰ ਨੇ ਆਪਣੀ ਇੱਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ। 'ਆਰਥਕ ਨੁਕਸਾਨ, ਗਰੀਬੀ ਅਤੇ ਆਫ਼ਤ : 1998-2017' ਦੇ ਸਿਰਲੇਖ ਵਾਲੀ ਇਸ ਰਿਪੋਰਟ 'ਚ ਜਲਵਾਯੂ ਪਰਿਵਰਤਣ ਨਾਲ ਹੋਣ ਵਾਲੇ ਮਹੱਤਵਪੂਰਨ ਬਦਲਾਅ ਜਾਂ ਮੌਸਮੀ ਘਟਨਾਵਾਂ ਦੇ ਵਿਸ਼ਵ ਅਰਥ-ਵਿਵਸਥਾ 'ਤੇ ਪੈਣ ਵਾਲੇ ਪ੍ਰਭਾਵ ਦਾ ਅੰਦਾਜ਼ਾ ਲਾਇਆ ਗਿਆ ਹੈ। ਇਸ ਰਿਪੋਰਟ ਨੂੰ ਸੰਯੁਕਤ ਰਾਸ਼ਟਰ ਦੇ ਆਫ਼ਤ ਜੋਖਮ 'ਚ ਕਮੀ ਲਿਆਉਣ ਲਈ ਕੰਮ ਕਰਨ ਵਾਲੇ ਵਿਭਾਗ ਨੇ ਤਿਆਰ ਕੀਤਾ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ 1998 ਤੋਂ 2017 ਵਿਚਕਾਰ ਜਲਵਾਯੂ ਪਰਿਵਰਤਣ ਦੇ ਚਲਦੇ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਨਾਲ ਸਿੱਧੇ ਹੋਣ ਵਾਲੇ ਆਰਥਕ ਨੁਕਸਾਨ 'ਚ 151 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਵਿਸ਼ਵ ਅਰਥ-ਵਿਵਸਥਾ ਨੂੰ 2,908 ਅਰਬ ਡਾਲਰ (ਕਰੀਬ 2 ਲੱਖ 15 ਹਜ਼ਾਰ 933 ਅਰਬ ਰੁਪਏ) ਦਾ ਸਿੱਧਾ ਨੁਕਸਾਨ ਹੋਇਆ ਹੈ। ਇਹ ਉਸ ਤੋਂ ਪਿਛਲੇ ਦੋ ਦਹਾਕਿਆਂ 'ਚ ਹੋਏ ਨੁਕਸਾਨ ਦੇ ਮੁਕਾਬਲੇ ਦੁੱਗਣਾ ਤੋਂ ਵੀ ਜ਼ਿਆਦਾ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਲਵਾਯੂ ਪਰਿਵਰਤਨ ਦਾ ਖ਼ਤਰਾ ਵਧ ਰਿਹਾ ਹੈ। ਕੁੱਲ ਆਰਥਕ ਨੁਕਸਾਨ 'ਚ ਵਧੀਆਂ ਮੌਸਮੀ ਘਟਨਾਵਾਂ ਨਾਲ ਹੋਣ ਵਾਲੀ ਹਾਨੀ ਦੀ ਹਿੱਸੇਦਾਰੀ 77 ਫੀਸਦੀ ਹੈ, ਜੋ 2,245 ਅਰਬ ਡਾਲਰ (ਕਰੀਬ 1 ਲੱਖ 66 ਹਜ਼ਾਰ 477 ਅਰਬ ਰੁਪਏ) ਦੇ ਕਰੀਬ ਹੈ। ਇਸ ਤਰ੍ਹਾਂ 1978 ਤੋਂ 1997 ਦੌਰਾਨ 895 ਅਰਬ ਡਾਲਰ (ਕਰੀਬ 66 ਹਜ਼ਾਰ 350 ਅਰਬ ਰੁਪਏ) ਦਾ ਸਿੱਧਾ ਆਰਥਕ ਨੁਕਸਾਨ ਹੋਇਆ। ਇਸ 'ਚ ਅਮਰੀਕਾ ਨੂੰ 994.8 ਅਰਬ ਡਾਲਰ (ਕਰੀਬ 70 ਹਜ਼ਾਰ 042 ਅਰਬ ਰੁਪਏ), ਚੀਨ ਨੂੰ 492.2 ਅਰਬ ਡਾਲਰ (ਕਰੀਬ 36 ਹਜ਼ਾਰ 489 ਰੁਪÂੈ), ਜਾਪਾਨ ਨੂੰ 376.3 ਅਰਬ ਡਾਲਰ (ਕਰੀਬ 27 ਹਜ਼ਾਰ 897 ਅਰਬ ਰੁਪਏ), ਭਾਰਤ ਨੂੰ 79.5 ਅਰਬ ਡਾਲਰ (ਕਰੀਬ 59 ਖਰਬ ਰੁਪਏ) ਅਤੇ ਪਿਊਤਰੋ ਰਿਕੋ ਨੂੰ 71.7 ਅਰਬ ਡਾਲਰ (5,316 ਅਰਬ ਰੁਪਏ) ਦਾ ਨੁਕਸਾਨ ਹੋਇਆ ਹੈ। ਹੜ੍ਹ, ਤੂਫ਼ਾਨ ਅਤੇ ਭੁਚਾਲ ਨਾਲ ਹੋਣ ਵਾਲੇ ਜ਼ਿਆਦਾ ਆਰਥਕ ਨੁਕਸਾਨ 'ਚ ਤਿੰਨ ਯੂਰਪੀ ਦੇਸ਼ ਸਿਖਰ 'ਤੇ ਹਨ। ਇਯ 'ਚ ਫਰਾਂਸ ਨੂੰ 48.3 ਅਰਬ ਡਾਲਰ (ਕਰੀਬ 3,581 ਅਰਬ ਰੁਪਏ), ਜਰਮਨੀ ਨੂੰ 57.9 ਅਰਬ ਡਾਲਰ (ਕਰੀਬ 4,291 ਅਰਬ ਰੁਪਏ) ਅਤੇ ਇਟਲੀ ਨੂੰ 56.6 ਅਰਬ ਡਾਲਰ (ਕਰੀਬ 4,195 ਅਰਬ ਰੁਪਏ) ਦਾ ਨੁਕਸਾਨ ਹੋਇਆ ਹੈ।

23 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper