Latest News
ਮੂਧੇ-ਮੂੰਹ ਡਿੱਗਿਆ ਸ਼ੇਅਰ ਬਾਜ਼ਾਰ

Published on 11 Oct, 2018 10:50 AM.


ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਵੀਰਵਾਰ ਨੂੰ ਸ਼ੇਅਰ ਬਾਜ਼ਾਰ ਦੇ ਬੰਦ ਹੋਣ ਤੱਕ ਵੀ ਗਿਰਾਵਟ ਨਹੀਂ ਰੁਕੀ। ਬੰਬੇ ਸਟਾਕ ਐਕਸਚੇਂਜ (ਬੀ ਐੱਸ ਈ) ਦੇ 30 ਸ਼ੇਅਰਾਂ ਦਾ ਸੂਚਕ ਅੰਕ ਸੈਂਸੇਕਸ 759.74 ਅੰਕ ਮਤਲਬ 2.19 ਫੀਸਦੀ ਦੀ ਗਿਰਾਵਟ ਨਾਲ 34,001.15 ਡਿੱਗ ਕੇ ਬੰਦ ਹੋਇਆ। ਉਥੇ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ ਐੱਸ ਈ) ਦੇ 50 ਸ਼ੇਅਰਾਂ ਦਾ ਸੂਚਕ ਅੰਕ ਨਿਫ਼ਟੀ 'ਚ ਵੀ 224.45 ਅੰਕ ਮਤਲਬ 2.16 ਫੀਸਦੀ ਕਮਜ਼ੋਰ ਹੋ ਕੇ 10, 234.65 'ਤੇ ਕਾਰੋਬਾਰ ਖ਼ਤਮ ਹੋਇਆ। ਬਾਜ਼ਾਰ ਬੰਦ ਹੋਣ ਤੱਕ ਸੈਂਸੇਕਸ ਦੇ 31 ਸ਼ੇਅਰਾਂ 'ਚੋਂ 28 ਸ਼ੇਅਰਾਂ ਦੇ ਭਾਅ ਘੱਟ ਹੋ ਗਏ, ਜਦਕਿ ਨਿਫ਼ਟੀ ਦੇ 50 ਸ਼ੇਅਰਾਂ 'ਚ 41 ਸ਼ੇਅਰਾਂ 'ਚ ਕਾਰੋਬਾਰ ਕਮਜ਼ੋਰੀ ਦੇ ਨਾਲ ਬੰਦ ਹੋਇਆ। ਵੀਰਵਾਰ ਨੂੰ ਸੈਂਸੇਕਸ 'ਤੇ ਸਭ ਤੋਂ ਜ਼ਿਆਦਾ ਟੁੱੱਟਣ ਵਾਲੇ ਸ਼ੇਅਰਾਂ 'ਚ ਐੱਸ ਬੀ ਆਈ (5.74 ਫੀਸਦੀ), ਟਾਟਾ ਸਟੀਲ (4.60 ਫੀਸਦੀ), ਵੇਦਾਂਤਾ (4.45 ਫੀਸਦੀ), ਮਹਿੰਦਰਾ ਐਂਡ ਮਹਿੰਦਰਾ (4.44 ਫੀਸਦੀ) ਅਤੇ ਅਡਾਨੀ ਪੋਰਟਸ (3.31 ਫੀਸਦੀ) ਵਰਗੇ ਸ਼ੇਅਰ ਸ਼ਾਮਲ ਰਹੇ।
ਨਿਫ਼ਟੀ ਤੇ ਇੰਡੀਆ ਬੁਲਸ ਹਾਊਸਿੰਗ ਫਾਈਨਾਂਸ (9.12 ਫੀਸਦੀ), ਬਜਾਜ ਫਾਈਨਾਂਸ਼ੀਅਲ ਸਰਵਿਸਿਜ਼ (6.20 ਫੀਸਦੀ), ਐੱਸ ਬੀ ਆਈ (6.08 ਫੀਸਦੀ), ਟਾਟਾ ਸਟੀਲ (4.99 ਫੀਸਦੀ), ਹਿੰਡਾਲਕੋ (4.63 ਫੀਸਦੀ) ਆਦਿ ਸ਼ੇਅਰਾਂ 'ਚ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਸੈਂਸੇਕਸ ਅਤੇ ਨਿਫ਼ਟੀ ਦੋਵੇਂ 2 ਫੀਸਦੀ ਤੋਂ ਜ਼ਿਆਦਾ ਗਿਰਾਵਟ ਨਾਲ ਖੁੱਲ੍ਹੇ। ਹਾਲਾਂਕਿ ਥੋੜ੍ਹੀ ਹੀ ਦੇਰ 'ਚ ਸੈਂਸੇਕਸ ਦੀ ਗਿਰਾਵਟ ਵਧ ਗਈ ਅਤੇ ਅੰਕੜਾ 1000 ਨੂੰ ਪਾਰ ਗਿਆ। ਉਥੇ ਹੀ ਨਿਫ਼ਟੀ ਵੀ 307 ਅੰਕ ਕਮਜ਼ੋਰ ਹੋ ਗਿਆ।
ਹਾਲਤ ਇਸ ਤਰ੍ਹਾਂ ਦੀ ਸੀ ਕਿ ਸੈਂਸੇਕਸ ਦੇ 31 'ਚੋਂ 30 ਸ਼ੇਅਰ, ਜਦਕਿ ਨਿਫ਼ਟੀ ਦੇ 50 'ਚੋਂ 45 ਸ਼ੇਅਰ ਲਾਲ ਨਿਸ਼ਾਨ 'ਤੇ ਸਨ।

205 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper