Latest News
ਹਿਮਾਚਲ 'ਚ ਬਰਫ਼ਬਾਰੀ ਨਾਲ ਠੰਢ ਵਧੀ

Published on 11 Oct, 2018 10:52 AM.


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਵਿੱਚ ਅੱਜ ਤੜਕੇ ਹੋਈ ਬਾਰਸ਼ ਅਤੇ ਗੜ੍ਹੇਮਾਰੀ ਨਾਲ ਸੂਬੇ ਵਿੱਚ ਤਾਪਮਾਨ ਹੇਠਾਂ ਆ ਗਿਆ। ਹਿਮਾਚਲ ਪ੍ਰਦੇਸ਼ 'ਚ ਪਹਾੜੀ ਸਥਾਨਾਂ 'ਤੇ ਤਾਜ਼ਾ ਬਰਫ਼ਬਾਰੀ ਨਾਲ ਵੀਰਵਾਰ ਨੂੰ ਲਾਹੌਲ ਸਪਿਤੀ ਖੇਤਰ 'ਚ ਤਾਪਮਾਨ ਘਟ ਕੇ ਜ਼ੀਰੋ ਤੋਂ ਥੱਲੇ ਪਹੁੰਚ ਗਿਆ। ਮੌਸਮ ਵਿਗਿਆਨੀਆਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਤਾਪਮਾਨ ਕਈ ਸਥਾਨਾਂ 'ਤੇ ਜ਼ੀਰੋ ਤੱਕ ਪਹੁੰਚ ਗਿਆ। ਰਾਜਧਾਨੀ ਸ਼ਿਮਲਾ 'ਚ ਹਲਕੀ ਬਾਰਸ਼ ਹੋਈ ਅਤੇ ਇੱਥੇ ਤਪਮਾਨ 11.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਕਲਪਾ 'ਚ ਤਾਪਮਾਨ ਚਾਰ ਡਿਗਰੀ ਅਤੇ ਮਨਾਲੀ 'ਚ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲਾਹੌਲ ਸਪਿਤੀ ਜ਼ਿਲ੍ਹੇ ਦੇ ਕੇਲਾਂਗ 'ਚ ਬਰਫ਼ਬਾਰੀ ਹੋਈ, ਜਿੱਥੇ ਘੱਟ ਤੋਂ ਘੱਟ ਤਾਪਮਾਨ 0.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕਿਨੌਰ, ਕੁੱਲੂ ਅਤੇ ਚੰਬਾ ਜ਼ਿਲ੍ਹਿਆਂ ਦੇ ਪਹਾੜੀ ਖੇਤਰਾਂ 'ਚ ਹਲਕੀ ਬਰਫਬਾਰੀ ਹੋਈ। ਇੱਕ ਸਰਕਾਰੀ ਬੁਲਾਰੇ ਅਨੁਸਾਰ ਮਨਾਲੀ ਤੋਂ ਰੋਹਤਾਂਗ ਦਰੇ ਤੋਂ ਹੋ ਕੇ ਲਾਹੌਲ ਜਾਣ ਵਾਲੇ ਰਸਤੇ 'ਤੇ ਆਵਾਜਾਈ ਨੂੰ ਗੁਲਾਬ ਬੈਰੀਅਰ ਤੋਂ ਪਹਿਲਾਂ ਰੋਕ ਦਿੱਤਾ ਗਿਆ ਹੈ। ਸੂਬੇ ਦੇ ਹੇਠਲੇ ਇਲਾਕਿਆਂ 'ਚ ਧਰਮਸ਼ਾਲਾ, ਪਾਲਮਪੁਰ, ਸੋਲਨ, ਨਾਹਨ, ਬਿਲਾਸਪੁਰ, ਊਨਾ, ਹਮੀਰਪੁਰ ਤੇ ਮੰਡੀ ਸ਼ਹਿਰਾਂ 'ਚ ਬਾਰਸ਼ ਹੋਈ, ਜਿਸ ਨਾਲ ਤਾਮਪਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ।

132 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper