Latest News
ਰੇਲ ਟਰੈਕ ਦੀ ਮੁਰੰਮਤ ਕਰ ਰਹੇ 4 ਗੈਂਗਮੈਨਾਂ ਦੀ ਮੌਤ

Published on 05 Nov, 2018 11:55 AM.


ਕਾਨਪੁਰ (ਨਵਾਂ ਜ਼ਮਾਨਾ ਸਰਵਿਸ)
ਯੂ ਪੀ ਦੇ ਹਰਦੋਈ ਜ਼ਿਲੇ ਦੇ ਸੰਡੀਲਾ ਤੇ ਉਮਰਤਾਲੀ ਰੇਲ ਲਾਈਨ ਵਿਚਾਲੇ ਟਰੇਨ ਦੀ ਲਪੇਟ 'ਚ ਆਉਣ ਕਾਰਨ 4 ਗੈਂਗਮੈਨ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਗੈਂਗਮੈਨ ਪਟੜੀ 'ਤੇ ਮੁਰੰਮਤ ਦਾ ਕੰਮ ਕਰ ਰਹੇ ਸਨ। ਇਸ ਘਟਨਾ ਤੋਂ ਬਾਅਦ ਰੇਲਵੇ 'ਚ ਭਾਜੜ ਮਚ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਸੋਮਵਾਰ ਦੁਪਹਿਰ 12 ਵਜੇ ਦੇ ਕਰੀਬ ਦੀ ਹੈ। ਚਾਰੇ ਗੈਂਗਮੈਨ ਸੰਡੀਲਾ-ਉਮਰਤਾਲੀ ਰੇਲਵੇ ਟਰੈਕ ਦੀ ਮੁਰੰਮਤ ਦਾ ਕੰਮ ਕਰ ਰਹੇ ਸਨ ਕਿ ਇਸ ਦੌਰਾਨ ਟਰੇਨ ਆ ਗਈ। ਇਸ ਘਟਨਾ 'ਚ ਰੇਲਵੇ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਕਰਮਚਾਰੀਆਂ 'ਚ ਕਾਫੀ ਰੋਸ ਪੈਦਾ ਹੋ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਰੇਲਵੇ ਪੁਲਸ ਤੇ ਜਾਂਚ ਦਲ ਪਹੁੰਚ ਚੁੱਕਾ ਹੈ।

224 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper