Latest News
10 ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਦੋਸ਼ ਤੋਂ ਬਰੀ ਹੋਈ ਵਿਦੇਸ਼ੀ ਮਹਿਲਾ

Published on 06 Nov, 2018 11:15 AM.


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਹੈਰੋਇਨ ਰੱਖਣ ਦੇ ਦੋਸ਼ 'ਚ ਇੱਕ ਮਹਿਲਾ ਨੂੰ 10 ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਬਰੀ ਕਰ ਦਿੱਤਾ। ਹਾਈ ਕੋਰਟ ਦੇ ਇਸ ਫੈਸਲੇ ਤੋਂ ਅਦਾਲਤ ਦੀ ਸੁਸਤ ਚਾਲ ਫਿਰ ਨਜ਼ਰ ਆਉਂਦੀ ਹੈ। ਏਨਾਬੇਲੇ ਅਨਾਲਿਸਟਾ ਮਲਿਬਾਗੋ ਨਾਂਅ ਦੀ ਇਸ ਵਿਦੇਸ਼ੀ ਔਰਤ ਨੂੰ ਟਰਾਇਲ ਕੋਰਟ ਨੇ 10 ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਚੁਣੌਤੀ ਦਿੰਦੇ ਹੋਏ ਉਨ੍ਹਾ 2014 'ਚ ਹਾਈ ਕੋਰਟ 'ਚ ਅਪੀਲ ਕੀਤੀ ਸੀ। ਜਦ ਹਾਈ ਕੋਰਟ ਦੇ ਫੈਸਲੇ ਨਾਲ ਉਸ ਨੂੰ ਜੋ ਰਾਹਤ ਮਿਲੀ ਹੈ, ਉਹ ਕੋਈ ਮਾਇਨੇ ਨਹੀਂ ਰੱਖਦੀ, ਬਸ ਏਨੀ ਰਾਹਤ ਹੈ ਕਿ ਉਹ ਬਰੀ ਹੋ ਗਈ ਹੈ।
ਏਨੇ ਸਾਲ ਬਾਅਦ ਬਰੀ ਕੀਤੇ ਜਾਣ ਦੇ ਫੈਸਲੇ ਨਾਲ ਅਦਾਲਤ ਦੀ ਹੌਲੀ ਚਾਲ 'ਤੇ ਚਿੰਤਾ ਜ਼ਰੂਰ ਹੁੰਦੀ ਹੈ, ਜਿਸ ਕਾਰਨ ਕਈ ਵਾਰ ਕਈ ਨਿਰਦੇਸ਼ਾਂ ਅਤੇ ਵਿਚਾਰ-ਅਧੀਨ ਕੈਦੀਆਂ ਨੂੰ ਕਈ ਸਾਲ ਜੇਲ੍ਹ 'ਚ ਗੁਜ਼ਾਰਨੇ ਪੈਂਦੇ ਹਨ। ਇਸ ਮਾਮਲੇ 'ਚ ਵਿਰੋਧੀ ਪੱਖ ਨੇ ਕਿਹਾ ਕਿ ਏਨਾਬੇਲੇ ਨੂੰ 15 ਅਕਤੂਬਰ 2008 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਏਨਾਬੇਲੇ ਨੂੰ ਸਪਾਈਸ ਜੈੱਟ ਦੇ ਚੈੱਕ-ਇਨ ਕਾਊਂਟਰ 'ਤੇ ਡਾਇਰੈਕਟੋਰੇਟ ਆਫ਼ ਰੈਵੇਨਿਊ (ਡੀ ਆਰ ਆਈ) ਨੇ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਸੀ। ਦੋਸ਼ ਸੀ ਕਿ ਉਨ੍ਹਾ ਦੇ ਟਰਾਲੀ ਬੈਗ 'ਚੋਂ 1.24 ਕਿਲੋਗ੍ਰਾਮ ਹੈਰੋਇਨ ਮਿਲੀ ਸੀ। ਟੈਸਟ ਤੋਂ ਬਾਅਦ ਪਤਾ ਚੱਲਿਆ ਸੀ ਕਿ ਬਰਾਮਦ ਪਾਊਡਰ ਹੈਰੋਇਨ ਸੀ, ਜੋ 35.6 ਫੀਸਦੀ ਸ਼ੁੱਧ ਸੀ। ਗ੍ਰਿਫ਼ਤਾਰੀ ਤੋਂ ਬਾਅਦ ਏਨਾਬੇਲੇ ਦਾ ਲੰਮਾ ਟਰਾਇਲ ਚੱਲਿਆ ਅਤੇ ਸਾਲ 2014 'ਚ ਉਨ੍ਹਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਦੀ ਸਜ਼ਾ ਸੁਣਾਈ ਗਈ। ਟਰਾਇਲ ਚੱਲਣ ਤੱਕ ਮਹਿਲਾ ਪਹਿਲਾਂ ਹੀ 5 ਸਾਲ ਦੀ ਸਜ਼ਾ ਕੱਟ ਚੁੱਕੀ ਸੀ। ਇਸ ਤੋਂ ਬਾਅਦ ਟਰਾਇਲ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ 'ਚ ਅਪੀਲ ਕੀਤੀ ਗਈ ਅਤੇ ਫੈਸਲਾ ਆਉਣ 'ਚ 4 ਸਾਲ ਤੋਂ ਜ਼ਿਆਦਾ ਦਾ ਸਮਾਂ ਲੱਗ ਗਿਆ।

88 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper