Latest News
ਯੋਗੀ ਨੇ ਫੈਜ਼ਾਬਾਦ ਦਾ ਨਾਂਅ ਬਦਲ ਕੇ ਕੀਤਾ ਅਯੁੱਧਿਆ

Published on 06 Nov, 2018 11:16 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਇਲਾਹਾਬਾਦ ਦਾ ਨਾਂਅ ਪ੍ਰਯਾਗਰਾਜ ਕਰਨ ਦੇ 21 ਦਿਨ ਬਾਅਦ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਫੈਜ਼ਾਬਾਦ ਦਾ ਨਾਂਅ ਅਯੁੱਧਿਆ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਅਯੁੱਧਿਆ ਸਾਡੀ ਆਨ-ਬਾਨ-ਸ਼ਾਨ ਦਾ ਪ੍ਰਤੀਕ ਹੈ। ਅਯੁੱਧਿਆ ਦੀ ਪਛਾਣ ਭਗਵਾਨ ਰਾਮ ਨਾਲ ਹੈ ਅਤੇ ਅੱਜ ਤੋਂ ਜਨਪਦ (ਫੈਜ਼ਾਬਾਦ) ਦਾ ਨਾਂਅ ਵੀ ਅਯੁੱਧਿਆ ਹੋਵੇਗਾ।
ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਅਯੁੱਧਿਆ 'ਚ ਨਵਾਂ ਮੈਡੀਕਲ ਕਾਲਜ ਬਣਾਇਆ ਜਾ ਰਿਹਾ ਹੈ ਅਤੇ ਇਸ ਦਾ ਨਾਂਅ ਰਾਜਾ ਸ੍ਰੀ ਦਸ਼ਰਥ ਦੇ ਨਾਂਅ 'ਤੇ ਰੱਖਿਆ ਜਾਵੇਗਾ। ਇਥੇ ਬਣ ਰਹੇ ਏਅਰਪੋਰਟ ਦਾ ਨਾਂਅ ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਦੇ ਨਾਂਅ 'ਤੇ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ 15 ਅਕਤੂਬਰ ਨੂੰ ਇਲਾਹਾਬਾਦ ਦਾ ਨਾਂਅ ਪ੍ਰਯਾਗਰਾਜ ਕੀਤਾ ਗਿਆ ਸੀ।

97 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper