Latest News
ਆਰ ਬੀ ਆਈ ਦੇ ਗਵਰਨਰ ਨੂੰ ਅਹੁਦਾ ਛੱਡਣ ਲਈ ਨਹੀਂ ਕਿਹਾ ਜਾ ਰਿਹਾ : ਸਰਕਾਰ

Published on 06 Nov, 2018 11:28 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕੇਂਦਰ ਸਰਕਾਰ ਨੇ ਇਹ ਗੱਲ ਦੁਹਰਾਈ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਨਾਲ ਚੱਲ ਰਹੇ ਤਾਜ਼ਾ ਵਿਵਾਦ ਕਾਰਨ ਬੈਂਕ ਦੇ ਗਵਰਨਰ ਨੂੰ ਅਹੁਦਾ ਛੱਡਣ ਲਈ ਨਹੀਂ ਕਿਹਾ ਜਾ ਰਿਹਾ ਹੈ।। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਰਕਾਰ ਅਤੇ ਆਰ ਬੀ ਆਈ ਦਰਮਿਆਨ ਮਤਭੇਦ ਕੋਈ ਨਵੀਂ ਗੱਲ ਨਹੀਂ। ਬੀਤੇ ਸਮੇਂ ਦੌਰਾਨ ਵੀ ਅਜਿਹੇ ਮਤਭੇਦ ਪੈਦਾ ਹੁੰਦੇ ਰਹੇ ਹਨ।।
ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਗਵਰਨਰ ਉਰਜਿਤ ਪਟੇਲ ਦਾ ਕਾਰਜਕਾਲ ਅਗਸਤ 2019 'ਚ ਖਤਮ ਹੋਣਾ ਹੈ।। ਸਰਕਾਰ ਵੱਲੋਂ ਉਨ੍ਹਾਂ ਨੂੰ ਨਾ ਤਾਂ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ ਅਤੇ ਨਾ ਹੀ ਅਹੁਦਾ ਛੱਡਣ ਲਈ ਕਿਹਾ ਜਾ ਰਿਹਾ ਹੈ।।
ਬੀਤੇ ਸਮੇਂ ਦੇ ਇਤਿਹਾਸ 'ਤੇ ਝਾਤੀ ਮਾਰਨ ਉੱਤੇ ਪਤਾ ਲੱਗਦਾ ਹੈ ਕਿ 1937 'ਚ ਉਸ ਵੇਲੇ ਦੇ ਗਵਰਨਰ ਆਬਿਸ ਬਾਰਨ ਸਮਿਥ ਨੇ ਅਸਤੀਫਾ ਦਿੱਤਾ ਸੀ। ਉਸ ਤੋਂ 20 ਸਾਲ ਬਾਅਦ 1957 ਵਿਚ ਆਰ ਬੀ ਆਈ ਦੇ ਗਵਰਨਰ ਬੇਨੇਗਲ ਰਾਮਾ ਰਾਓ ਅਤੇ ਉਦੋਂ ਦੇ ਵਿੱਤ ਮੰਤਰੀ ਟੀ ਟੀ ਕ੍ਰਿਸ਼ਨਾਮਚਾਰੀ ਦਰਮਿਆਨ ਮਤਭੇਦ ਪੈਦਾ ਹੋ ਗਏ ਸਨ। ਉਦੋਂ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਵਿੱਤ ਮੰਤਰੀ ਦਾ ਪੱਖ ਲਿਆ ਸੀ, ਪਰ ਰਾਓ ਨੇ ਖੁਦ ਹੀ ਕੁਝ ਦਿਨ ਬਾਅਦ ਅਸਤੀਫਾ ਦੇ ਦਿੱਤਾ ਸੀ।।

133 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper