Latest News
ਸਬਰੀਮਾਲਾ 'ਚ ਪ੍ਰਦਰਸ਼ਨਕਾਰੀਆਂ ਨੇ ਔਰਤਾਂ ਨੂੰ ਨਿਸ਼ਾਨਾ ਬਣਾਇਆ

Published on 06 Nov, 2018 11:29 AM.


ਸਬਰੀਮਾਲਾ (ਨਵਾਂ ਜ਼ਮਾਨਾ ਸਰਵਿਸ)
ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਨੂੰ 10 ਤੋਂ 50 ਸਾਲ ਦੀ ਉਮਰ ਤੋਂ ਘੱਟ ਇੱਕ ਔਰਤ 'ਤੇ ਹਮਲਾ ਕਰਦੇ ਹੋਏ ਉਸ ਨੂੰ ਧਮਕਾਇਆ ਅਤੇ ਉਸ ਨੂੰ ਵਾਪਸ ਜਾਣ ਲਈ ਮਜਬੂਰ ਕੀਤਾ। ਪ੍ਰਦਰਸ਼ਨਕਾਰੀਆਂ ਨੇ ਮੰਦਰ 'ਚ ਇਸ ਉਮਰ ਦੀਆਂ ਔਰਤਾਂ ਦੇ ਦਾਖ਼ਲੇ ਦੇ ਰੋਕ ਦੀ ਪ੍ਰੰਪਰਾ ਨੂੰ ਤੋੜਨ ਤੋਂ ਇਨਕਾਰ ਕੀਤਾ। ਭਗਵਾਨ ਅਯੱਪਾ ਮੰਦਰ ਦੇ ਸੋਮਵਾਰ ਦੀ ਸ਼ਾਮ 5 ਵਜੇ ਕਵਾੜ ਖੋਲ੍ਹੇ ਜਾਣ ਤੋਂ ਬਾਅਦ ਸ਼ਰਧਾਲੂਆਂ ਨੇ ਦੇਰ ਰਾਤ ਅਤੇ ਮੰਗਲਵਾਰ ਦੀ ਸਵੇਰੇ ਹਿੰਸਕ ਪ੍ਰਦਰਸ਼ਨ ਕੀਤਾ, ਜਦ ਉਨ੍ਹਾਂ 10-50 ਉਮਰ ਵਰਗ ਦੀਆਂ ਔਰਤਾਂ ਨੂੰ ਮੰਦਰ ਵੱਲ ਆਉਂਦਿਆਂ ਦੇਖਿਆ। ਦੋ ਔਰਤਾਂ ਨੂੰ ਮੰਗਲਵਾਰ ਨੂੰ ਪੰਬਾ ਦੇ ਰਸਤੇ 'ਚ ਸ਼ਰਧਾਲੂਆਂ ਨੇ ਫੜ ਲਿਆ ਅਤੇ ਧਮਕੀ ਦਿੱਤੀ, ਜਦ ਉਨ੍ਹਾਂ ਦੇਖਿਆ ਕਿ ਇਨ੍ਹਾਂ ਔਰਤਾਂ ਦੇ ਕੋਲ ਪਵਿੱਤਰ ਕਿਟ ਨਹੀਂ ਹੈ। ਪੁਲਸ ਨੇ ਕਿਹਾ ਕਿ ਭਗਵਾਨ ਅਯੱਪਾ ਦੇ ਨਾਅਰੇ ਲਾਉਂਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਉਨ੍ਹਾਂ ਅੱਗੇ ਵਧਣ ਤੋਂ ਰੋਕ ਦਿੱਤਾ।
ਵਿਰੋਧ ਪ੍ਰਦਰਸ਼ਨ ਨੂੰ ਕੈਮਰੇ 'ਚ ਕੈਦ ਕਰ ਰਹੇ ਕੈਮਰਾਮੈਨ ਵਿਸ਼ਣੂ 'ਤੇ ਸੈਂਕੜੇ ਸ਼ਰਧਾਲੂ ਚਿੱਲਾਉਣ ਲੱਗ ਗਏ। ਟੈਲੀਵਿਜ਼ਨ ਚੈਨਲਾਂ ਨੇ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਕੈਮਰਾਮੈਨ ਦਾ ਪਲਾਸਟਿਕ ਸਟੂਲ ਸੁੱਟਦੇ ਹੋਏ ਵੀਡੀਓ ਵੀ ਵਿਖਾਇਆ ਹਮਲੇ ਸਮੇਂ ਕੈਮਰਾਮੈਨ ਪ੍ਰਦਰਸ਼ਨ ਨੂੰ ਕਵਰ ਕਰਨ ਲਈ ਇਮਾਰਤ ਦੇ 'ਤੇ ਚੜ੍ਹਿਆ ਹੋਇਆ ਹੈ। ਪੁਲਸ ਨੇ ਬਾਅਦ 'ਚ ਪੁਸ਼ਟੀ ਕੀਤੀ ਕਿ ਤਿਰੂਰ ਦੀ ਰਹਿਣ ਵਾਲੀ ਲਲਿਤਾ ਦੀ ਉਮਰ 52 ਸਾਲ ਹੈ ਤੇ ਉਹ ਆਪਣੇ ਪੋਤੇ ਦੇ ਨਾਂਅ 'ਤੇ ਇਕ ਧਾਰਮਿਕ ਪੂਜਾ ਕਰਵਾਉਣ ਲਈ ਮੰਦਰ ਆਈ ਸੀ।
ਪੁਲਸ ਨੇ ਦੱਸਿਆ ਕਿ ਇਹ ਘਟਨਾ ਉਦੋਂ ਹੋਈ ਜਦੋਂ ਸਵੇਰੇ ਮੰਦਰ 'ਚਿਤਰਾ ਅੱਤਾ ਥਿਰੂਨਾਲ' ਪੂਜਾ ਲਈ ਖੋਲ੍ਹਿਆ ਗਿਆ। ਸਮਾਚਾਰ ਚੈਨਲ ਨੇ ਇਹ ਵੀ ਦੋਸ਼ ਲਾਇਆ ਕਿ ਅੰਦੋਲਨਕਾਰੀਆਂ ਨੇ ਕੈਮਰਾਮੈਨ ਵੱਲ ਨਾਰੀਅਲ ਵੀ ਸੁੱਟਿਆ। ਇਸ ਦੌਰਾਨ ਆਗੂਆਂ ਨੇ ਮਾਈਕ੍ਰੋਫੋਨ 'ਤੇ ਪ੍ਰਦਰਸ਼ਨ ਖ਼ਤਮ ਕੀਤੇ ਜਾਣ ਦਾ ਐਲਾਨ ਕੀਤਾ, ਉਸ ਤੋਂ ਬਾਅਦ ਪ੍ਰਦਰਸ਼ਨ ਰੁਕ ਗਿਆ। ਬਾਅਦ 'ਚ ਇਨ੍ਹਾਂ ਔਰਤਾਂ ਨੂੰ ਦਰਸ਼ਨ ਅਤੇ ਪੂਜਾ ਕਰਨ ਲਈ ਮੰਦਰ ਪਹੁੰਚਣ 'ਚ ਸਹਿਯੋਗ ਕੀਤਾ ਗਿਆ। ਪਹਿਲਾ ਪ੍ਰਦਰਸ਼ਨ ਸੋਮਵਾਰ ਰਾਤ ਕੀਤਾ ਗਿਆ, ਜਦ ਇੱਕ 30 ਸਾਲ ਦੀ ਔਰਤ ਨੂੰ ਉਸ ਦੇ ਪਤੀ ਦੇ ਨਾਲ ਰੋਕਿਆ ਗਿਆ।

158 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper