Latest News
ਕਾਂਗਰਸ-ਜੇ ਡੀ ਐੱਸ ਗਠਜੋੜ ਲਾਭਦਾਇਕ ਸਾਬਤ ਹੋਇਆ : ਚਿਦੰਬਰਮ

Published on 06 Nov, 2018 11:32 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਮੰਗਲਵਾਰ ਨੂੰ ਕਿਹਾ ਕਿ ਕਰਨਾਟਕ 'ਚ ਸੰਸਦੀ ਅਤੇ ਵਿਧਾਨ ਸਭਾ ਉਪ ਚੋਣਾਂ 'ਚ 4-1 ਦੀ ਜਿੱਤ ਦਾ ਸਬਕ ਇਹ ਹੈ ਕਿ ਗਠਜੋੜ (ਕਾਂਗਰਸ ਅਤੇ ਜਨਤਾ ਦਲ ਸੈਕੂਲਰ) ਲਾਭਦਾਇਕ ਸਾਬਿਤ ਹੋਇਆ ਹੈ। ਚਿਦੰਬਰਮ ਨੇ ਟਵੀਟ ਕਰਕੇ ਕਿਹਾ, 'ਕਰਨਾਟਕ 'ਚ 4-1 ਨਾਲ ਉਪ ਚੋਣ ਜਿੱਤਣਾ, ਵਿਰਾਟ ਕੋਹਲੀ ਦੀ ਅਗਵਾਈ 'ਚ ਭਾਰਤੀ ਕ੍ਰਿਕਟ ਟੀਮ ਦੇ ਟੈਸਟ ਸੀਰੀਜ਼ ਜਿੱਤਣ ਵਰਗਾ ਹੈ। ਇਸ ਤੋਂ ਸਬਕ ਸਿੱਖਿਆ ਜਾਣਾ ਚਾਹੀਦਾ ਹੈ। ਗਠਜੋੜ ਲਾਭਦਾਇਕ ਸਾਬਤ ਹੋਇਆ ਹੈ।' ਸੀਨੀਅਰ ਆਗੂ ਦੀ ਇਹ ਟਿੱਪਣੀ ਕਰਨਾਟਕ ਦੇ ਸੱਤਧਾਰੀ ਗਠਜੋੜ ਜਨਤਾ ਦਲ ਸੈਕੂਲਰ ਅਤੇ ਕਾਂਗਰਸ ਨੂੰ ਦੋ-ਦੋ ਸੀਟਾਂ 'ਤੇ ਗਿਣਤੀ ਦੌਰਾਨ ਬੜ੍ਹਤ ਬਣਾਏ ਜਾਣ ਤੋਂ ਬਾਅਦ ਆਈ ਹੈ।

174 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper