Latest News
ਭਾਜਪਾ ਨੂੰ ਕਰਾਰੀ ਹਾਰ

Published on 06 Nov, 2018 11:34 AM.ਬੈਂਗਲੁਰੂ (ਨਵਾਂ ਜ਼ਮਾਨਾ ਸਰਵਿਸ)
ਕਰਨਾਟਕ 'ਚ ਤਿੰਨ ਲੋਕ ਸਭਾ ਅਤੇ ਦੋ ਵਿਧਾਨ ਸਭਾ ਸੀਟਾਂ ਲਈ ਉਪ ਚੋਣ 'ਚ ਕਾਂਗਰਾਸ-ਜੇ ਡੀ ਐੱਸ ਗਠਜੋੜ ਨੇ ਭਾਜਪਾ ਦੇ ਮੁਕਾਬਲੇ ਸ਼ਾਨਦਾਰ 4-1 ਨਾਲ ਜਿੱਤ ਦਰਜ ਕੀਤੀ ਹੈ। ਇਸ ਚੋਣ 'ਚ ਗਠਜੋੜ ਨੇ ਭਾਜਪਾ ਨੂੰ ਵੱਡਾ ਝਟਕਾ ਦਿੰਦੇ ਹੋਏ ਕਰੀਬ ਡੇਢ ਦਹਾਕਿਆਂ ਤੱਕ ਉਸ ਦਾ ਗੜ੍ਹ ਰਹੀ ਬੇਲਾਰੀ ਸੀਟ ਨੂੰ ਉਸ ਕੋਲੋਂ ਖੋਹ ਲਿਆ ਹੈ।
ਕਾਂਗਰਸ ਨੇ ਇਸ ਨੂੰ ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਾ ਸੈਮੀਫਾਈਨਲ ਕਰਾਰ ਦਿੱਤਾ ਹੈ। ਗਠਜੋੜ ਦੇ ਉਮੀਦਵਾਰਾਂ ਨੇ ਦੋ ਲੋਕ ਸਭਾ ਅਤੇ ਦੋ ਵਿਧਾਨ ਸਭਾ ਸੀਟਾਂ ਮਤਲਬ ਜਮਖੰਡੀ, ਰਾਮਨਗਰ ਵਿਧਾਨ ਸਭਾ ਅਤੇ ਬੇਲਾਰੀ, ਮੰਡਯਾ ਸੰਸਦੀ ਖੇਤਰ 'ਤੇ ਜਿੱਤ ਦਰਜ ਕੀਤੀ ਹੈ। ਬੇਲਾਰੀ ਲੋਕ ਸਭਾ ਸੀਟ 'ਤੇ ਕਾਂਗਰਸ ਦੇ ਵੀ ਐੱਸ ਉਗਰੱਪਾ ਨੇ ਭਾਜਪਾ ਉਮੀਦਵਾਰ ਜੇ ਸ਼ਾਂਤਾ ਨੂੰ ਕਰੀਬ ਇੱਕ ਲੱਖ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਮਾਤ ਦਿੱਤੀ। ਜਮਖੰਡੀ 'ਚ ਕਾਂਗਰਸ ਦੇ ਏ ਐੱਸ ਨਿਆਮਗੌਡਾ ਨੇ ਭਾਜਪਾ ਦੇ ਸੁਬਾਰਾਵ ਨੂੰ 39,480 ਵੋਟਾਂ ਦੇ ਫਰਕ ਨਾਲ ਹਰਾਇਆ।
ਬੇਲਾਰੀ ਲੋਕ ਸਭਾ ਸੀਟ 'ਤੇ ਕਾਂਗਰਸ ਉਮੀਦਵਾਰ ਵੀ ਐੱਸ ਉਗਰੱਪਾ 2,43,161 ਵੋਟਾਂ ਦੇ ਫਰਕ ਨਾਲ ਜਿੱਤੇ। ਉਨ੍ਹਾ ਭਾਜਪਾ ਦੀ ਜੇ ਸ਼ਾਂਤਾ ਨੂੰ ਹਰਾਇਆ, ਜੋ ਰੈਡੀ ਭਰਾਵਾਂ ਦੀ ਮੁੱਖ ਸਹਿਯੋਗੀ ਅਤੇ ਇਸ ਸੀਟ ਤੋਂ ਪਹਿਲਾਂ ਸਾਂਸਦ ਬੀ ਸ੍ਰੀਰਾਮੂਲੂ ਦੀ ਭੈਣ ਹੈ। ਇਸ ਸਾਲ ਮਈ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਤੋਂ ਬਾਅਦ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਭਾਜਪਾ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਕਾਂਗਰਸ-ਜੇ ਡੀ ਐੱਸ ਗਠਜੋੜ ਲਈ ਇਹ ਬੇਹੱਦ ਮਹੱਤਵਪੂਰਨ ਟੈਸਟ ਮੰਨਿਆ ਜਾ ਰਿਹਾ ਹੈ।
ਰਾਮਨਗਰ ਵਿਧਾਨ ਸਭਾ ਸੀਟ 'ਤੇ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਦੀ ਪਤਨੀ ਅਨੀਤਾ ਕੁਮਾਰਸਵਾਮੀ ਨੇ ਆਪਣੇ ਵਿਰੋਧੀ ਭਾਜਪਾ ਦੇ ਐੱਲ ਚੰਦਰ ਸ਼ੇਖਰ 'ਤੇ 1,09,137 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ।
ਚੰਦਰ ਸ਼ੇਖਰ ਨੇ ਚੋਣ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਸੀ, ਪਰ ਅਧਿਕਾਰਤ ਤੌਰ 'ਤੇ ਉਹ ਪਾਰਟੀ ਦੇ ਉਮੀਦਵਾਰ ਬਣੇ ਰਹੇ। ਚੰਦਰ ਸ਼ੇਖਰ ਚੋਣ ਤੋਂ ਪਹਿਲਾ ਭਾਜਪਾ 'ਚ ਸ਼ਾਮਲ ਹੋ ਗਏ ਸਨ, ਪਰ ਕੁਝ ਹੀ ਹਫ਼ਤਿਆਂ 'ਚ ਵਾਪਸ ਕਾਂਗਰਸ ਦਾ ਦਾਮਨ ਫੜ ਕੇ ਉਨ੍ਹਾ ਭਗਵਾਂ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਸੀ।
ਉਤਰੀ ਕਰਨਾਟਕ 'ਚ ਪੈਣ ਵਾਲੀ ਜਮਖੰਡੀ ਵਿਧਾਨ ਸਭਾ ਸੀਟ 'ਤੇ ਕਾਂਗਰਸ ਦੇ ਉਮੀਦਵਾਰ ਅਨੰਦ ਨਿਆਮਗੌੜਾ ਨੇ 39,480 ਵੋਟਾਂ ਦੇ ਅੰਤਰ ਨਾਲ ਭਾਜਪਾ ਦੇ ਸ੍ਰੀਕਾਂਤ ਕੁਲਕਰਨੀ ਨੂੰ ਹਰਾਇਆ। ਸੜਕ ਹਾਦਸੇ 'ਚ ਪਿਤਾ ਅਤੇ ਵਿਧਾਇਕ ਨਿਯਾਮਗੌੜਾ ਦੀ ਮੌਤ ਤੋਂ ਬਾਅਦ ਉਨ੍ਹਾ ਨੂੰ ਹਮਦਰਦੀ ਦਾ ਲਾਭ ਮਿਲਿਆ।

445 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper