Latest News
ਦਿਨ-ਦਿਹਾੜੇ ਨਸ਼ੇੜੀ ਨੇ ਪ੍ਰਵਾਸੀ ਮਜ਼ਦੂਰ ਬੇਰਹਿਮੀ ਨਾਲ ਵੱਢ'ਤਾ

Published on 08 Nov, 2018 11:04 AM.


ਮਾਛੀਵਾੜਾ ਸਾਹਿਬ (ਸ਼ੈਂਕੀ ਸ਼ਰਮਾ, ਜਗਦੀਸ਼ ਬੌਬੀ)
ਨੇੜਲੇ ਪਿੰਡ ਭੱਟੀਆਂ ਵਿਖੇ ਦੀਵਾਲੀ ਵਾਲੇ ਦਿਨ ਨਸ਼ੇ ਦੀ ਹਾਲਤ ਵਿਚ ਪ੍ਰਗਟ ਸਿੰਘ ਨੇ ਪਿੰਡ ਵਿਚ ਹੀ ਰਹਿੰਦੇ ਪ੍ਰਵਾਸੀ ਮਜ਼ਦੂਰ ਲਾਲ ਬਾਬੂ ਭਗਤ (42) ਨੂੰ ਪਿੰਡ ਦੀ ਗਲੀ ਵਿਚ ਦਿਨ-ਦਿਹਾੜੇ ਬੇਰਹਿਮੀ ਨਾਲ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਿੰਡ ਭੱਟੀਆਂ ਦੇ ਕਿਸਾਨ ਹਰਦੀਪ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਲਾਲ ਬਾਬੂ ਭਗਤ ਨਾਂਅ ਦਾ ਵਿਅਕਤੀ ਉਸ ਦੇ ਖੇਤਾਂ ਵਿਚ ਪਿਛਲੇ 15 ਸਾਲ ਤੋਂ ਨੌਕਰੀ ਕਰਦਾ ਸੀ। ਦੀਵਾਲੀ ਦਾ ਤਿਉਹਾਰ ਹੋਣ ਕਾਰਨ ਉਹ ਛੁੱਟੀ 'ਤੇ ਸੀ। ਕਰੀਬ 4.15 ਵਜੇ ਲਾਲ ਬਾਬੂ ਪਿੰਡ ਵਿਚ ਹੀ ਦਰਸ਼ਨ ਸਿੰਘ ਦੀ ਦੁਕਾਨ 'ਤੇ ਕੁਝ ਸਮਾਨ ਲੈਣ ਗਿਆ, ਪਰ ਉਥੇ ਪਿੰਡ ਦੇ ਹੀ ਨੌਜਵਾਨ ਪ੍ਰਗਟ ਸਿੰਘ, ਜਿਸ ਦੇ ਹੱਥ ਵਿਚ ਤੇਜ਼ਧਾਰ ਲੋਹੇ ਦਾ ਗੰਡਾਸਾ ਫੜਿਆ, ਉਸ ਨੇ ਮੇਰੇ ਨੌਕਰ 'ਤੇ ਆ ਕੇ ਹਮਲਾ ਕਰ ਦਿੱਤਾ ਅਤੇ ਬੇਰਹਿਮੀ ਨਾਲ ਉਸ ਨੂੰ ਵੱਢ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰੌਲਾ ਪੈਣ 'ਤੇ ਪ੍ਰਗਟ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ। ਕਥਿਤ ਦੋਸ਼ੀ ਪ੍ਰਗਟ ਸਿੰਘ ਵੱਲੋਂ ਲਾਲ ਬਾਬੂ ਭਗਤ ਨੂੰ ਕਤਲ ਕਰਨ ਦੀ ਰੰਜਿਸ਼ ਇਹ ਸੀ ਕਿ ਉਹ ਪਿੰਡ ਦੀ ਹੀ ਇੱਕ ਔਰਤ ਨਾਲ ਕਥਿਤ ਉਸ ਦੇ ਨਜਾਇਜ਼ ਸੰਬੰਧ ਹੋਣ ਦਾ ਸ਼ੱਕ ਕਰਦਾ ਸੀ, ਜਿਸ ਕਾਰਨ ਉਸ ਦੀ ਨਸ਼ੇ ਦੀ ਹਾਲਤ 'ਚ ਬਹਿਸਬਾਜ਼ੀ ਹੋਈ, ਪਰ ਪਿੰਡ ਦੇ ਲੋਕਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਕਥਿਤ ਦੋਸ਼ੀ ਪ੍ਰਗਟ ਸਿੰਘ ਨਸ਼ੇ ਦਾ ਆਦੀ ਹੈ ਅਤੇ ਉਸ ਨੇ ਨਸ਼ੇ ਦੀ ਹਾਲਤ 'ਚ ਹੀ ਬੇਕਸੂਰ ਲਾਲ ਬਾਬੂ ਭਗਤ ਨੂੰ ਬੇਰਹਿਮੀ ਨਾਲ ਮਾਰ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਸੁਖਨਾਜ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਉਨ੍ਹਾ ਲਾਸ਼ ਨੂੰ ਕਬਜ਼ੇ 'ਚ ਕਰ ਪੋਸਟ-ਮਾਰਟਮ ਲਈ ਭੇਜ ਦਿੱਤਾ ਅਤੇ ਕਥਿਤ ਦੋਸ਼ੀ ਪ੍ਰਗਟ ਸਿੰਘ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਲਾਲ ਭਗਤ ਬਾਬੂ ਦੀ ਪਤਨੀ ਦੀ ਮੌਤ ਕੁਝ ਸਮਾਂ ਪਹਿਲਾਂ ਹੋ ਚੁੱਕੀ ਸੀ ਅਤੇ ਉਸ ਦੇ 2 ਲੜਕੀਆਂ ਤੇ 1 ਇੱਕ ਲੜਕਾ ਹੈ। ਪਤਨੀ ਦੀ ਮੌਤ ਤੋਂ ਬਾਅਦ ਉਸ ਨੇ ਦੋਵਾਂ ਛੋਟੀਆਂ ਲੜਕੀਆਂ ਨੂੰ ਬਿਹਾਰ ਆਪਣੇ ਪਰਵਾਰ ਕੋਲ ਭੇਜ ਦਿੱਤਾ ਸੀ ਅਤੇ ਲੜਕਾ ਰਾਜ ਬਾਬੂ (13) ਉਸ ਨਾਲ ਰਹਿ ਰਿਹਾ ਸੀ। ਇਸ ਘਟਨਾ ਨਾਲ ਤਿੰਨੇ ਬੱਚੇ ਯਤੀਮ ਹੋ ਗਏ ਹਨ।

24 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper