Latest News
ਆਸਿਆ ਬੀਬੀ ਜੇਲ੍ਹ ਤੋਂ ਰਿਹਾਅ

Published on 08 Nov, 2018 11:09 AM.


ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ)
ਈਸ਼ਨਿੰਦਾ ਦੇ ਦੋਸ਼ਾਂ ਤੋਂ ਬਰੀ ਪਾਕਿਸਤਾਨ ਦੀ ਈਸਾਈ ਮਹਿਲਾ ਆਸਿਆ ਬੀਬੀ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾ ਦੇ ਵਕੀਲ ਨੇ ਇਹ ਜਾਣਕਾਰੀ ਦਿੱਤੀ। ਹੇਠਲੀ ਅਤੇ ਉੱਚ ਅਦਾਲਤ ਨੇ ਆਸਿਆ ਬੀਬੀ ਨੂੰ ਦੋਸ਼ੀ ਮੰਨਦੇ ਹੋਏ ਮੌਤ ਦੀ ਸਜ਼ਾ ਸੁਣਾਈ ਸੀ। ਇਸ ਖਿਲਾਫ਼ ਉਸ ਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਸੀ, ਜਿੱਥੇ ਉਸ ਦੇ ਹੱਕ 'ਚ ਫੈਸਲਾ ਆਇਆ। ਇਸ ਦੌਰਾਨ ਉਹ ਅੱਠ ਸਾਲ ਤੱਕ ਜੇਲ੍ਹ 'ਚ ਰਹੀ।
ਸੁਪਰੀਮ ਕੋਰਟ ਨੇ ਫੈਸਲੇ ਤੋਂ ਬਾਅਦ ਇਸਲਾਮੀ ਕੱਟੜਪੰਥੀਆਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਸਨ ਅਤੇ ਸਰਕਾਰ ਨੇ ਕਿਹਾ ਸੀ ਕਿ ਉਹ ਆਸਿਆ ਨੂੰ ਪਾਕਿਸਤਾਨ ਛੱਡਣ ਤੋਂ ਰੋਕੇਗੀ। ਉਸ ਦੇ ਵਕੀਲ ਸੈਫ ਮਲੂਕ ਨੇ ਕਿਹਾ ਕਿ ਆਸਿਆ ਬੀਬੀ ਨੂੰ ਮੁਲਤਾਨ ਸ਼ਹਿਰ ਦੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ। ਆਸਿਆ ਬੀਬੀ ਨੂੰ ਆਸਿਆ ਨੂਰੀਨ ਦੇ ਨਾਂਅ ਨਾਲ ਵੀ ਜਾਣਿਆ ਜਾਦਾ ਹੈ। ਉਹ ਪੰਜ ਬੱਚਿਆਂ ਦੀ ਮਾਂ ਹੈ। ਕਈ ਦੇਸ਼ਾਂ ਨੇ ਉਸ ਨੂੰ ਸ਼ਰਨ ਦੇਣ ਦੀ ਪੇਸ਼ਕਸ਼ ਕੀਤੀ ਹੈ। ਪਾਕਿਸਤਾਨ ਸਰਕਾਰ ਨੇ ਕਿਹਾ ਕਿ ਹਿੰਸਕ ਪ੍ਰਦਰਸ਼ਨਾਂ ਨੂੰ ਖ਼ਤਮ ਕਰਨ ਲਈ ਸੁਝਾਵਾਂ 'ਤੇ ਸਹਿਮਤ ਹੋਣ ਤੋਂ ਬਾਅਦ ਆਸਿਆ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

123 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper