Latest News
ਸੇਬ ਦੇ ਡੱਬਿਆਂ 'ਚੋਂ 250 ਕਰੋੜ ਦੀ ਹੈਰੋਇਨ ਬਰਾਮਦ

Published on 08 Nov, 2018 11:14 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ 'ਚ ਡਰੱਗਜ਼ ਦੇ ਕਾਰੋਬਾਰ ਦੇ ਇੱਕ ਵੱਡੇ ਗਰੋਹ ਦਾ ਪਰਦਾ ਫਾਸ਼ ਹੋਇਆ ਹੈ। ਇਸ 'ਚ ਕਰੋੜਾਂ ਦੀ ਹੈਰੋਇਨ ਜ਼ਬਤ ਕੀਤੀ ਗਈ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ ਸੀ ਬੀ) ਨੇ ਕਾਰਵਾਈ ਕਰਦੇ ਹੋਏ ਜੰਮੂ-ਕਸ਼ਮੀਰ ਦੇ ਇੱਕ ਟਰੱਕ ਨੂੰ ਫੜਿਆ ਹੈ, ਜਿਸ ਵਿੱਚੋਂ ਕਰੀਬ 50 ਕਿਲੋ ਹੈਰੋਇਨ ਜ਼ਬਤ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 250 ਕਰੋੜ ਰੁਪਏ ਹੈ।
ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਇਸ ਹੈਰੋਇਨ ਨੂੰ ਸੇਬਾਂ ਦੇ ਡੱਬਿਆਂ 'ਚ ਛੁਪਾ ਕੇ ਕਸ਼ਮੀਰ ਤੋਂ ਦਿੱਲੀ ਲਿਆਉਣ ਵਾਲਾ ਸੀ, ਪਰ ਉਸ ਨੂੰ ਜੰਮੂ-ਕਸ਼ਮੀਰ ਦੀ ਹੀ ਇੱਕ ਚੈੱਕ ਪੋਸਟ 'ਤੇ ਫੜ ਲਿਆ। ਇਹ ਡਰੱਗਜ਼ ਪਾਕਿਸਤਾਨ ਤੋਂ ਲਿਆਂਦੀ ਗਿਆ ਸੀ। ਦਿੱਲੀ 'ਚ ਇਸ ਨੂੰ ਵੇਚਿਆ ਜਾਣਾ ਸੀ।
ਫੜੇ ਗਏ ਡਰਾਈਵਰ ਦਾ ਨਾਂਅ ਅਬਦੁਲ ਦੱਸਿਆ ਗਿਆ ਹੈ। ਸ਼ੁਰੂਆਤੀ ਜਾਂਚ 'ਚ ਪਾਕਸਿਤਾਨ ਦਾ ਐਂਗਲ ਸਾਹਮਣੇ ਆਇਆ ਹੈ। ਇਹ ਹੈਰੋਇਨ ਅਫਗਾਨਿਸਤਾਨ ਤੋਂ ਪਾਕਿਸਤਾਨ ਅਤੇ ਫਿਰ ਕਸ਼ਮੀਰ ਪਹੁੰਚੀ ਸੀ। ਹੈਰੋਇਨ ਨੂੰ ਸੇਬ ਦੇ ਡੱਬਿਆਂ 'ਚ ਛੁਪਾ ਕੇ ਰੱਖਿਆ ਸੀ, ਤਾਂ ਕਿ ਪੁਲਸ ਨੂੰ ਲੱਗੇ ਕਿ ਸੇਬ ਜਾ ਰਹੇ ਹਨ। ਫਿਲਹਾਲ ਪੁਲਸ ਟਰੱਕ ਮਾਲਕ ਨੂੰ ਫੜਨ ਲਈ ਕੁਪਵਾੜਾ ਪਹੁੰਚ ਚੁੱਕੀ ਹੈ।

120 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper