Latest News
ਕੈਲੀਫੋਰਨੀਆ ਦੇ ਬਾਰ 'ਚ ਗੋਲੀਬਾਰੀ, 13 ਮੌਤਾਂ

Published on 08 Nov, 2018 11:16 AM.


ਥਾਊਜੰਡ ਓਕਸ
(ਨਵਾਂ ਜ਼ਮਾਨਾ ਸਰਵਿਸ)
ਅਮਰੀਕਾ ਦੇ ਕੈਲੀਫੋਰਨੀਆ ਦੇ ਭੀੜ-ਭਾੜ ਵਾਲੇ ਇੱਕ ਬਾਰ 'ਚ ਸ਼ੱਕੀ ਵਿਅਕਤੀਆਂ ਨੇ ਗੋਲੀਬਾਰੀ ਕਰ ਦਿੱਤੀ। ਸੁਰੱਖਿਆ ਬਲਾਂ ਨੇ ਹਮਲਾਵਰ ਨੂੰ ਮਾਰ ਦਿੱਤਾ ਹੈ। ਬੰਦੂਕਧਾਰੀ ਸਮੇਤ ਕੁੱਲ 13 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਕਾਊਂਟੀ 'ਚ ਸ਼ੈਰਿਫ ਦੇ ਇੱਕ ਕੈਪਟਨ ਨੇ ਇਹ ਜਾਣਕਾਰੀ ਦਿੱਤੀ। ਵੇਂਟੂਰਾ ਕਾਊਂਟੀ ਸ਼ੈਰਿਫ਼ ਦੇ ਦਫ਼ਤਰ ਕੈਪਟਨ ਗੈਰੋ ਕੁਰੇਦਜ਼ਿਆਨ ਨੇ ਦੱਸਿਆ ਕਿ ਘਟਨਾ 'ਚ ਸ਼ੈਰਿਫ਼ ਦੇ ਇੱਕ ਉਪ ਅਧਿਕਾਰੀ ਨੂੰ ਵੀ ਗੋਲੀ ਲੱਗੀ ਹੈ, ਉਸ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਫਿਲਹਾਲ ਹਾਲੇ ਜ਼ਖ਼ਮੀਆਂ ਬਾਰੇ ਵਧੇਰੇ ਜਾਣਕਾਰੀ ਨਹੀਂ।
ਸ਼ੈਰਿਫ਼ ਦੇ ਬੁਲਾਰੇ ਨੇ ਦੱਸਿਆ ਕਿ ਥਾਊਜੰਡ ਓਕਸ ਦੇ ਬਾਰਡਰ ਲਾਈਨ ਬਾਰ ਐਂਡ ਗਰਿੱਲ 'ਚ ਗੋਲੀ ਚੱਲਣ ਦੀ ਜਾਣਕਾਰੀ ਸਭ ਤੋਂ ਪਹਿਲਾ ਰਾਤ ਕਰੀਬ 11 ਵਜੇ ਮਿਲੀ। ਥਾਊਜੰਡ ਓਕਸ ਲਾਸ ਏਂਜਲਸ ਤੋਂ ਕਰੀਬ 40 ਮੀਲ ਦੀ ਦੂਰੀ 'ਤੇ ਸਥਿਤ ਹੈ। ਉਨ੍ਹਾ ਕਿਹਾ ਕਿ ਉਪ ਅਧਿਕਾਰੀ ਜਦ ਘਟਨਾ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਵੀ ਗੋਲੀ ਚੱਲਣ ਦੀ ਆਵਾਜ਼ ਸੁਣੀ।
ਦੇਖਣ ਵਾਲਿਆਂ ਦੱਸਿਆ ਕਿ ਇੱਕ ਵਿਅਕਤੀ ਨੇ ਬੰਦੂਕ ਨਾਲ ਕਈ ਵਾਰ ਗੋਲੀਆਂ ਚਲਾਈਆਂ ਅਤੇ ਧੂੰਏਂ ਵਾਲੇ ਬੰਬ ਵੀ ਚਲਾਏ, ਇਸ ਤੋਂ ਬਾਅਦ ਗੋਲੀਬਾਰੀ ਕੀਤੀ। 'ਲਾਸ ਏਂਜਲਸ ਟਾਈਮਜ਼' ਨੇ ਦੱਸਿਆ ਕਿ ਘੱਟੋ-ਘੱਟ 30 ਗੋਲੀਆਂ ਚੱਲੀਆਂ। ਪੁਲਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਹੁਣ ਕੋਈ ਖ਼ਤਰਾ ਨਹੀਂ।

173 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper