Latest News
ਸਾਹਿਤ ਅਕਾਦਮੀ ਅਵਾਰਡ ਮੋਹਨਜੀਤ ਨੂੰ

Published on 05 Dec, 2018 11:13 AM.


ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)
ਇਸ ਵਾਰ ਦਾ ਸਾਹਿਤ ਅਕਾਦਮੀ ਅਵਾਰਡ ਪੰਜਾਬੀ ਦੇ ਉਘੇ ਲੇਖਕ ਡਾ. ਮੋਹਨਜੀਤ ਨੂੰ ਉਨ੍ਹਾਂ ਦੇ ਕਾਵਿ ਸੰਗ੍ਰਹਿ 'ਕੋਨੇ ਦਾ ਸੂਰਜ' ਲਈ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਹਿੰਦੀ ਦੀ ਪ੍ਰਸਿੱਧ ਲੇਖਿਕਾ ਚਿੱਤਰਾ ਮੁਦਗਲ, ਉਰਦੂ ਦੇ ਲੇਖਕ ਰਹਿਮਾਨ ਅੱਬਾਸ ਅਤੇ ਮੈਥਿਲੀ ਦੀ ਲੇਖਿਕਾ ਵੀਣਾ ਠਾਕੁਰ ਸਮੇਤ 24 ਲੇਖਕਾਂ ਨੂੰ ਸਾਲ 2018 ਲਈ ਸਾਹਿਤ ਅਕਾਦਮੀ ਪੁਰਸਕਾਰ ਦਿੱਤੇ ਜਾਣ ਦਾ ਬੁੱਧਵਾਰ ਨੂੰ ਇੱਥੇ ਐਲਾਨ ਕੀਤਾ ਗਿਆ। ਰਾਜਸਥਾਨੀ 'ਚ ਰਾਜੇਸ਼ ਕੁਮਾਰ ਵਿਆਸ, ਅੰਗਰੇਜ਼ੀ 'ਚ ਅਨੀਸ ਸਲੀਮ ਅਤੇ ਗੁਜਰਾਤੀ 'ਚ ਸ਼ਰੀਫ਼ਾ ਵੀਜਲੀਵਾਲਾ ਨੂੰ ਦਿੱਤਾ ਜਾਵੇਗਾ।
ਹਰੇਕ ਜੇਤੂ ਨੂੰ ਇੱਕ ਲੱਖ ਰੁਪਏ ਦਿੱਤੇ ਜਾਣਗੇ, ਇੱਕ ਪ੍ਰਸ਼ੰਸਾ ਪੱਤਰ ਤੇ ਇਨਾਮ ਵਿੱਚ ਇੱਕ ਸ਼ਿਲਾਲੇਖ ਮਿਲੇਗਾ। ਸਾਹਿਤ ਅਕਾਦਮੀ ਦੇ ਪ੍ਰਧਾਨ ਚੰਦਰਸ਼ੇਖਰ ਕੰਬਾਰ ਦੀ ਪ੍ਰਧਾਨਗੀ 'ਚ ਕਾਰਜਕਾਰੀ ਮੰਡਲ ਦੀ ਮੀਟਿੰਗ 'ਚ ਇਨ੍ਹਾਂ ਪੁਰਸਕਾਰਾਂ ਨੂੰ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ਲੇਖਕਾਂ ਨੂੰ ਪੁਰਸਕਾਰ ਅਗਲੇ ਸਾਲ 29 ਜਨਵਰੀ ਨੂੰ ਰਾਜਧਾਨੀ ਦਿੱਲੀ 'ਚ ਇੱਕ ਸਮਾਰੋਹ ਵਿੱਚ ਦਿੱਤੇ ਜਾਣਗੇ।

84 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper