Latest News
ਆਰ ਬੀ ਆਈ ਨੇ ਰੇਪੋ ਦਰ ਬਰਕਰਾਰ ਰੱਖੀ

Published on 05 Dec, 2018 11:17 AM.


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੁੱਧਵਾਰ ਨੂੰ ਪ੍ਰਮੁੱਖ ਨੀਤੀਗਤ ਦਰ (ਰੇਪੋ ਦਰ) ਵਿੱਚ ਕੋਈ ਤਬਦੀਲੀ ਨਹੀਂ ਕੀਤੀ ਤੇ ਇਸ ਨੂੰ 6.5 ਫੀਸਦੀ ਬਰਕਰਾਰ ਰੱਖਿਆ। ਇਸ ਦੇ ਨਾਲ ਹੀ ਤੁਹਾਡਾ ਕਾਰ ਲੋਨ ਅਤੇ ਹਾਊਸ ਲੋਨ ਮਹਿੰਗਾ ਨਹੀਂ ਹੋਵੇਗਾ।
ਚਾਲੂ ਵਿੱਤੀ ਸਾਲ ਲਈ ਪੰਜਵੀਂ ਦੋ-ਮਹੀਨੇਵਾਰ ਮੁਦਰਾ ਨੀਤੀ ਸਮੀਖਿਆ ਵਿੱਚ ਮੌਨਟਰੀ ਪਾਲਿਸੀ ਕਮੇਟੀ (ਐੱਮ ਪੀ ਸੀ) ਨੇ ਦੂਜੀ ਵਾਰ ਵਿਆਜ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਐੱਮ ਪੀ ਸੀ ਦਾ ਫੈਸਲਾ ਮਾਇਕ ਨੀਤੀ ਦੇ ਰਵੱਈਏ ਦੇ ਅਨੁਸਾਰ ਹੈ। ਇਹ ਮਹਿੰਗਾਈ ਨੂੰ 4 ਫੀਸਦੀ ਤੱਕ ਰੱਖਣ ਲਈ ਲਾਹੇਵੰਦ ਹੈ। ਕੇਂਦਰੀ ਬੈਂਕ ਨੇ ਚਾਲੂ ਮਾਲੀ ਸਾਲ ਲਈ ਜੀ.ਡੀ.ਪੀ. ਅੰਦਾਜ਼ੇ ਨੂੰ 7.4 ਫੀਸਦੀ ਤੱਕ ਰੱਖਿਆ ਹੈ। ਅਗਲੇ ਵਿੱਤੀ ਸਾਲ 2019-20 ਦੇ ਪਹਿਲੇ ਅੱਧ ਵਿੱਚ ਜੀ ਡੀ ਪੀ ਦਰ 7.5 ਫੀਸਦੀ ਹੋਣ ਦਾ ਅਨੁਮਾਨ ਹੈ।
ਰਿਜ਼ਰਵ ਬੈਂਕ ਨੇ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ ਦੇ ਦੂਜੇ ਅੱਧ ਵਿੱਚ, ਮੁਦਰਾਸਫੀਤੀ 2.7 ਤੋਂ 3.2 ਪ੍ਰਤੀਸ਼ਤ ਦੇ ਅੰਦਰ ਰਹਿਣ ਦਾ ਅਨੁਮਾਨ ਹੈ। ਪਾਲਿਸੀ ਦੀਆਂ ਦਰਾਂ ਨੂੰ ਨਾ ਬਦਲਣ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਸੀ, ਪਰ ਕਮੇਟੀ ਦੇ ਇਕ ਮੈਂਬਰ ਰਵਿੰਦਰ ਐੱਚ. ਢੋਲਕੀਆ ਨੇ ਮੌਦਰਿਕ ਨੀਤੀ ਦੇ ਰੁਖ਼ ਨੂੰ ਬਦਲਣ ਦੇ ਪੱਖ ਵਿੱਚ ਵੋਟਿੰਗ ਕੀਤੀ।

88 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper