Latest News
ਪੁਣੇ ਤੋਂ ਭਾਜਪਾ ਦੀ ਟਿਕਟ 'ਤੇ ਲੋਕ ਸਭਾ ਚੋਣ ਲੜੇਗੀ ਮਾਧੁਰੀ ਦੀਕਸ਼ਤ

Published on 06 Dec, 2018 11:31 AM.


ਮੁੰਬਈ (ਨਵਾਂ ਜ਼ਮਾਨਾ ਸਰਵਿਸ)-ਭਾਜਪਾ ਅਦਾਕਾਰਾ ਮਾਧੁਰੀ ਦੀਕਸ਼ਤ ਨੂੰ 2019 ਦੀਆਂ ਲੋਕ ਸਭਾ ਚੋਣਾਂ 'ਚ ਪੁਣੇ ਸੀਟ ਤੋਂ ਮੈਦਾਨ 'ਚ ਉਤਾਰਨ 'ਤੇ ਵਿਚਕਾਰ ਕਰ ਰਹੀ ਹੈ। ਇਹ ਜਾਣਕਾਰੀ ਪਾਰਟੀ ਸੂਤਰਾਂ ਨੇ ਦਿੱਤੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਸ ਸਾਲ ਜੂਨ 'ਚ ਅਦਾਕਾਰਾ ਨਾਲ ਮੁੰਬਈ ਸਥਿਤ ਉਨ੍ਹਾ ਦੇ ਨਿਵਾਸ 'ਤੇ ਮੁਲਾਕਾਤ ਕੀਤੀ ਸੀ। ਸ਼ਾਹ ਉਸ ਸਮੇਂ ਪਾਰਟੀ ਦੇ 'ਸੰਪਰਕ ਫਾਰ ਸਮਰਥਨ ਅਭਿਆਨ' ਤਹਿਤ ਮੁੰਬਈ ਪਹੁੰਚੇ ਹੋਏ ਸਨ। ਸ਼ਾਹ ਨੇ ਇਸ ਦੌਰਾਨ ਅਦਾਕਾਰਾ ਨੂੰ ਨਰੇਂਦਰ ਮੋਦੀ ਸਰਕਾਰ ਦੀਆਂ ਉਪਲੱਬਧੀਆਂ ਤੋਂ ਜਾਣੂ ਕਰਵਾਇਆ। ਸੂਬੇ ਦੇ ਇੱਕ ਸੀਨੀਅਰ ਭਾਜਪਾ ਨੇਤਾ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਮਾਧੁਰੀ ਦਾ ਨਾਂਅ ਪੁਣੇ ਲੋਕ ਸਭਾ ਸੀਟ ਲਈ ਚੁਣਿਆ ਗਿਆ ਹੈ। ਉਨ੍ਹਾ ਕਿਹਾ, 'ਪਾਰਟੀ 2019 ਦੀ ਆਮ ਚੋਣ 'ਚ ਮਾਧੁਰੀ ਦੀਕਸ਼ਤ ਦੀ ਉਮੀਦਵਾਰੀ 'ਤੇ ਗੰਭੀਰਤਾ ਨਾਲ ਵਿਚਕਾਰ ਕਰ ਰਹੀ ਹੈ।
ਸਾਡਾ ਮੰਨਣਾ ਹੈ ਕਿ ਪੁਣੇ ਲੋਕ ਸਭਾ ਸੀਟ ਉਨ੍ਹਾਂ ਲਈ ਚੰਗੀ ਹੋਵੇਗੀ।' ਭਾਜਪਾ ਨੇਤਾ ਨੇ ਕਿਹਾ ਕਿ ਪਾਰਟੀ ਕਈ ਲੋਕ ਸਭਾ ਸੀਟਾਂ ਲਈ ਉਮੀਦਾਵਰਾਂ ਦੇ ਨਾਂਅ ਤੈਅ ਕਰਨ ਦੀ ਪ੍ਰਕਿਰਿਆ 'ਚ ਹੈ ਅਤੇ ਦੀਕਸ਼ਤ ਦਾ ਨਾਂਅ ਪੁਣੇ ਲੋਕ ਸਭਾ ਖੇਤਰ ਲਈ ਚੁਣਿਆ ਗਿਆ ਹੈ। ਇਸ ਲਈ ਉਨ੍ਹਾ ਦੇ ਨਾਂਅ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।

15 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper