Latest News
ਅਮਰੀਕੀ ਪਾਬੰਦੀ ਤੋਂ ਬਾਅਦ ਵੱਡਾ ਸਮਝੌਤਾ

Published on 06 Dec, 2018 11:38 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਤੇਲ ਅਯਾਤ ਨੂੰ ਲੈ ਕੇ ਭਾਰਤ ਨੇ ਈਰਾਨ ਦੇ ਨਾਲ ਇੱਕ ਅਹਿਮ ਸਮਝੌਤਾ ਕੀਤਾ ਹੈ। ਭਾਰਤ ਨੇ ਈਰਾਨ ਨਾਲ ਅਯਾਤ ਕੀਤੇ ਜਾਣ ਵਾਲੇ ਕੱਚੇ ਤੇਲ ਦਾ ਭੁਗਤਾਨ ਹੁਣ ਰੁਪਏ 'ਚ ਕਰਨ ਨੂੰ ਲੈ ਕੇ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਸੂਤਰਾਂ ਨੇ ਦੱਸਿਆ ਕਿ ਈਰਾਨ 'ਤੇ ਅਮਰੀਕੀ ਨਵੀਂ ਪਾਬੰਦੀ ਦੇ 5 ਨਵੰਬਰ ਤੋਂ ਲਾਗੂ ਹੋਣ ਦੇ ਬਾਵਜੂਦ ਭਾਰਤ ਨੇ ਇਸਲਾਮਕ ਰਾਸ਼ਟਰ ਦੇ ਨਾਲ ਐੱਮ ਓ ਯੂ 'ਤੇ ਦਸਖ਼ਤਖਤ ਕੀਤੇ। ਅਮਰੀਕਾ ਨੇ ਭਾਰਤ ਅਤੇ 7 ਹੋਰ ਦੇਸ਼ਾਂ ਨੂੰ ਈਰਾਨ ਤੋਂ ਤੇਲ ਅਯਾਤ 'ਤੇ ਪਾਬੰਦੀ ਨੂੰ ਲੈ ਕੇ ਕੁਝ ਸਮੇਂ ਦੀ ਢਿੱਲ ਦੇ ਰੱਖੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਰਿਫਾਇਨਰੀਆਂ ਯੂ ਸੀ ਓ ਬੈਂਕ 'ਚ ਨੈਸ਼ਨਲ ਈਰਾਨੀਅਨ ਤੇਲ ਕੰਪਲੀਆਂ (ਐੱਨ ਆਈ ਓ ਸੀ) ਦੇ ਖਾਤੇ 'ਚ ਰੁਪਏ ਵਿੱਚ ਭੁਗਤਾਨ ਕਰਨਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੀ ਅੱਧੀ ਰਾਸ਼ੀ ਈਰਾਨ ਭਾਰਤੀ ਸਾਮਾਨਾਂ ਦੀ ਖਰੀਦ 'ਤੇ ਖਰਚ ਕਰੇਗਾ। ਅਮਰੀਕੀ ਪਾਬੰਦੀ ਦੇ ਤਹਿਤ ਭਾਰਤ ਈਰਾਨ ਨੂੰ ਅਨਾਜ, ਦਵਾਈਆਂ ਅਤੇ ਮੈਡੀਕਲ ਵਰਗੀਆਂ ਵਸਤੂਆਂ ਨਿਰਯਾਤ ਕਰ ਸਕਦਾ ਹੈ। ਹੁਣ ਤੱਕ ਭਾਰਤ ਆਪਣੇ ਤੀਜੇ ਸਭ ਤੋਂ ਵੱਡੇ ਤੇਲ ਅਪੂਰਤੀਕਰਤਾ ਦੇਸ਼ ਨੂੰ ਯੂਰਪੀਅਨ ਬੈਂਕਿੰਗ ਚੈਨਲਾਂ ਜ਼ਰੀਏ ਯੂਰੋ 'ਚ ਭੁਗਤਾਨ ਕਰਦਾ ਰਿਹਾ ਹੈ। ਹੁਣ ਇਹ ਚੈਨਲ ਨੰਬਰ ਤੋਂ ਬਲਾਕ ਕਰ ਦਿੱਤਾ ਗਿਆ ਹੈ।
ਈਰਾਨ ਤੋਂ ਤੇਲ ਅਯਾਤ ਘੱਟ ਕਰਨ ਅਤੇ ਭੁਗਤਾਨ ਰੋਕਣ ਤੋਂ ਬਾਅਦ ਭਾਰਤ ਨੂੰ ਛੋਟ ਮਿਲੀ ਹੋਈ ਹੈ। 180 ਦਿਨਾਂ ਦੀ ਮਿਲੀ ਛੋਟ ਅਨੁਸਾਰ ਭਾਰਤੀ ਹਰ ਰੋਜ਼ ਘੱਟੋ-ਘੱਟ 3 ਲੱਖ ਬੈਰਲ ਕੱਚੇ ਤੇਲ ਦਾ ਅਯਾਤ ਕਰ ਸਕਦਾ ਹੈ। ਹਾਲਾਂਕਿ ਇਸ ਸਾਲ ਭਾਰਤ ਨੇ ਔਸਤਨ ਕਰੀਬ 5.6 ਲੱਖ ਬੈਰਲ ਹਰ ਰੋਜ਼ ਤੇਲ ਦਾ ਅਯਾਤ ਕੀਤਾ ਹੈ। ਜ਼ਿਕਰਯੋਗ ਹੈ ਕਿ ਚੀਨ ਤੋਂ ਬਾਅਦ ਈਰਾਨੀ ਤੇਲ ਦਾ ਭਾਰਤ ਦੂਜਾ ਸਭ ਤੋਂ ਵੱਡਾ ਖਰੀਦਦਾਰ ਹੈ। ਸੂਤਰਾਂ ਮੁਤਾਬਕ ਛੋਟ ਦੇ ਤਹਿਤ ਭਾਰਤ ਨੇ ਆਪਣੀ ਤੇਲ ਖਰੀਦ ਨੂੰ 2017-18 ਵਿੱਤੀ ਸਾਲ 'ਚ ਖਰੀਦੇ ਗਏ 4.52 ਲੱਖ ਬੈਰਲ ਪ੍ਰਤੀ ਦਿਨ ਤੋਂ ਘਟਾ ਕੇ 3 ਲੱਖ ਬੈਰਲ ਪ੍ਰਤੀ ਦਿਨ (ਮਤਲਬ ਹਰ ਮਹੀਨੇ ਅਯਾਤ 1.25 ਮਿਲੀਅਨ ਟਨ) ਤੱਕ ਸੀਮਤ ਕਰ ਦਿੱਤਾ ਹੈ। ਭਾਰਤ ਦੀਆਂ 2 ਰਿਫਾਇਨਰੀਆਂ ਇੰਡੀਅਨ ਆਇਲ ਕਾਰਪੋਰੇਸ਼ਨ ਤੇ ਮੰਗਲੋਰ ਰਿਫਾਇਨਰੀ ਐਂਡ ਪੈਟਰੋਕੈਮੀਕਲ ਲਿਮਟਿਡ ਨੇ ਈਰਾਨ ਤੋਂ ਨਵੰਬਰ-ਦਸੰਬਰ 'ਚ 1.25 ਮਿਲੀਅਨ ਟਨ ਤੇਲ ਖਰੀਦਿਆ ਹੈ।

62 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper