Latest News
ਸੰਵਿਧਾਨ ਨੂੰ ਫੇਲ੍ਹ ਕਰ ਰਹੀ ਹੈ ਭਾਜਪਾ : ਮਾਇਆਵਤੀ

Published on 06 Dec, 2018 11:38 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਅਵਤੀ ਨੇ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ 'ਤੇ ਸੰਵਿਧਾਨ ਨੂੰ ਫੇਲ੍ਹ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਲੋਕਤੰਤਰ ਅਤੇ ਪੱਛੜੇ ਵਰਗੇ ਨੂੰ ਤਾਕਤ ਦੇਣ ਵਾਲੇ ਹਰੇਕ ਸੰਵਿਧਾਨਕ ਅਤੇ ਹੋਰ ਸੰਸਥਾਵਾਂ ਦਾ ਗਲਤ ਪ੍ਰਯੋਗ ਕੀਤਾ ਜਾ ਰਿਹਾ ਹੈ।
ਮਾਇਆਵਤੀ ਨੇ ਇੱਥੇ ਪਾਰਟੀ ਦਫ਼ਤਰ 'ਚ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ 'ਤੇ ਆਯੋਜਿਤ ਇੱਕ ਸਮਾਰੋਹ 'ਚ ਕਿਹਾ ਕਿ ਭਾਜਪਾ ਦੀ ਵਰਤਮਾਨ ਕੇਂਦਰ ਸਰਕਾਰ ਆਪਣੇ ਪੂਰੇ ਸ਼ਾਸਨਕਾਲ 'ਚ ਪੱਛੜੇ ਵਰਗਾਂ ਨੂੰ ਮਾਰ ਰਹੀ ਹੈ ਅਤੇ ਨਾਲ ਦੀ ਨਾਲ ਬਾਬਾ ਸਾਹਿਬ ਡਾ. ਅੰਬੇਡਕਰ ਦੇ ਸੰਵਿਧਾਨ ਨੂੰ ਵੀ ਹਰ ਪ੍ਰਕਾਰ ਨਾਲ ਫੇਲ੍ਹ ਕਰਨ ਦੀ ਸਾਜ਼ਿਸ਼ ਰਚਣ ਲੱਗੀ ਹੈ। ਉਨ੍ਹਾ ਕਿਹਾ ਕਿ ਭਾਜਪਾ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਆਪਣੀ ਸੰਖੇਪ ਜਾਤੀਵਾਦੀ ਅਤੇ ਸੰਪ੍ਰਦਾਇਕ ਨੀਤੀਆਂ ਅਤੇ ਖਾਸ ਕਰਕੇ ਆਪਣੀ ਗਰੀਬ, ਮਜ਼ਦੂਰ ਅਤੇ ਕਿਸਾਨ ਵਿਰੋਧੀ ਨੀਤੀਆਂ 'ਤੇ ਅੜੀਅਲ ਰਵੱਈਆ ਬਣਾ ਕੇ ਆਪਣੇ ਹੰਕਾਰੀ ਹੋਣ ਦਾ ਸੰਦੇਸ਼ ਦਿੱਤਾ ਹੈ। ਪਹਿਲਾਂ ਤੋਂ ਸੰਕਟ ਝੱਲ ਰਹੇ ਖੇਤ, ਖੇਤੀ ਅਤੇ ਕਿਸਾਨਾਂ ਦੇ ਮਾਮਲੇ 'ਚ ਤਾਂ ਭਾਜਪਾ ਸਰਕਾਰ ਦੀਆਂ ਨੀਤੀਆਂ ਅਣਉਪਯੋਗੀ ਰਹੀਆਂ ਹਨ, ਜਿਸ ਕਾਰਨ ਦੇਸ਼ ਦਾ ਹਰ ਕਿਸਾਨ ਹੁਣ ਭਾਜਪਾ ਤੋਂ ਦੁਖੀ ਤੇ ਗੁੱਸੇ 'ਚ ਹੈ।

82 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper