Latest News
ਐਡਵੋਕੇਟ ਸ਼ੁਗਲੀ ਵਤਨ ਪਰਤੇ, ਸਾਥੀਆਂ ਨੂੰ ਦਿੱਤੀ ਚਾਹ ਪਾਰਟੀ

Published on 10 Jan, 2019 11:46 AM.


ਜਲੰਧਰ
(ਸਵਰਨ ਟਹਿਣਾ)
'ਅਰਜਨ ਸਿੰਘ ਗੜਗੱਜ ਫਾਊਂਡੇਸ਼ਨ' ਦੇ ਸਕੱਤਰ ਅਤੇ 'ਨਵਾਂ ਜ਼ਮਾਨਾ' ਦੇ ਛਾਪਕ ਤੇ ਪ੍ਰਕਾਸ਼ਕ ਐਡਵੋਕੇਟ ਗੁਰਮੀਤ ਸ਼ੁਗਲੀ ਆਪਣੇ ਵਿਦੇਸ਼ ਦੌਰੇ ਤੋਂ ਵਾਪਸ ਪਰਤ ਆਏ ਹਨ। ਜ਼ਿਕਰਯੋਗ ਹੈ ਕਿ ਉਹ ਕੁੱਝ ਮਹੀਨੇ ਲਈ ਅਮਰੀਕਾ ਗਏ ਸਨ, ਪਰ ਉਥੇ ਸਿਹਤ ਠੀਕ ਨਾ ਰਹਿਣ ਕਰਕੇ ਦੌਰਾ ਲੰਮਾ ਕਰਨਾ ਪਿਆ। ਉਨ੍ਹਾਂ ਦੇ ਵਾਪਸ ਪਰਤਣ 'ਤੇ ਦਫ਼ਤਰੀ ਸਾਥੀਆਂ ਦਾ ਉਤਸ਼ਾਹ ਦੇਖਣ ਵਾਲਾ ਸੀ। ਸਾਥੀਆਂ ਵੱਲੋਂ ਉਨ੍ਹਾਂ ਨੂੰ ਵਿਦੇਸ਼ੋਂ ਪਰਤਣ ਦੀਆਂ ਵਧਾਈਆਂ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਮਹਿੰਦਰ ਕੌਰ ਦੇ ਮੰਡ ਮੌੜ ਪਿੰਡ ਤੋਂ ਸਰਪੰਚ ਚੁਣੇ ਜਾਣ ਦੀਆਂ ਮੁਬਾਰਕਾਂ ਵੀ ਦਿੱਤੀਆਂ ਗਈਆਂ।
ਐਡਵੋਕੇਟ ਸ਼ੁਗਲੀ ਨੇ ਕਿਹਾ ਕਿ ਉਨ੍ਹਾਂ ਦੇ ਵਿਦੇਸ਼ੀ ਦੌਰੇ ਮੌਕੇ ਹਰ ਥਾਂ 'ਨਵਾਂ ਜ਼ਮਾਨਾ' ਦਾ ਜ਼ਿਕਰ ਛਿੜਿਆ। ਮਿਲਣ-ਗਿਲਣ ਵਾਲੇ ਹਰ ਸਾਥੀ ਵੱਲੋਂ ਤਸੱਲੀ ਪ੍ਰਗਟਾਈ ਗਈ ਕਿ 'ਨਵਾਂ ਜ਼ਮਾਨਾ' ਸੱਚ 'ਤੇ ਪਹਿਰਾ ਦੇ ਰਿਹਾ ਹੈ। ਪਾਠਕਾਂ ਦਾ ਕਹਿਣਾ ਸੀ ਕਿ ਅੱਜ ਦੇ ਦੌਰ ਵਿੱਚ ਜੇ ਸੱਚ ਦੀ ਅਵਾਜ਼ ਜਾਨਣੀ ਹੋਵੇ ਤਾਂ ਇਸ ਅਦਾਰੇ ਦਾ ਕੋਈ ਬਦਲ ਨਹੀਂ। ਉਨ੍ਹਾਂ ਇਸ ਮੌਕੇ ਸਮੂਹ ਸਟਾਫ਼ ਨੂੰ ਕਿਹਾ ਕਿ ਮਨੋਬਲ ਤਕੜਾ ਕਰਕੇ ਅਦਾਰੇ ਦੀ ਬੇਹਤਰੀ ਲਈ ਕੰਮ ਕਰਨਾ ਹੈ। ਉਨ੍ਹਾਂ ਪੱਤਰਕਾਰਾਂ ਦਾ ਵੀ ਉਚੇਚਾ ਜ਼ਿਕਰ ਕੀਤਾ ਕਿ ਉਹ ਅਦਾਰੇ ਦੀ ਰੀੜ੍ਹ ਦੀ ਹੱਡੀ ਹਨ ਅਤੇ ਪਹਿਲਾਂ ਵਾਂਗ ਹੀ ਪੱਤਰਕਾਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਉਹ 20 ਜਨਵਰੀ ਤੋਂ ਦਫ਼ਤਰ ਵਿੱਚ ਲਗਾਤਾਰ ਆਉਣਾ ਸ਼ੁਰੂ ਕਰਨਗੇ ਅਤੇ ਪੱਤਰਕਾਰਾਂ ਦੇ ਸੁਝਾਅ ਤੇ ਸ਼ਿਕਾਇਤਾਂ 'ਤੇ ਕੰਮ ਕਰਨਗੇ। ਇਸ ਮੌਕੇ ਸੰਪਾਦਕ ਸ੍ਰੀ ਜਤਿੰਦਰ ਪਨੂੰ, ਟਰੱਸਟੀ ਅੰਮ੍ਰਿਤ ਲਾਲ, ਪ੍ਰਿਥੀਪਾਲ ਮਾੜੀਮੇਘਾ ਅਤੇ ਚੰਦ ਫ਼ਤਹਿਪੁਰੀ ਵੱਲੋਂ ਉਨ੍ਹਾਂ ਨੂੰ ਵਿਦੇਸ਼ੋਂ ਪਰਤਣ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਸਾਰੇ ਸਾਥੀਆਂ ਨੂੰ ਇਸ ਮੌਕੇ ਚਾਹ ਪਾਰਟੀ ਦਿੱਤੀ ਗਈ।

223 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper