Latest News
70 ਸਾਲਾ ਪਤੀ-ਪਤਨੀ ਚਾਹ ਦੀ ਦੁਕਾਨ ਚਲਾ ਕੇ ਘੁੰਮੇ 23 ਦੇਸ਼

Published on 10 Jan, 2019 11:48 AM.


ਕੋਚੀ (ਨਵਾਂ ਜ਼ਮਾਨਾ ਸਰਵਿਸ)
ਕੇਰਲ ਦੇ ਕੋਚੀ 'ਚ ਰਹਿਣ ਵਾਲੇ ਵਿਜੈਯਨ ਅਤੇ ਉਨ੍ਹਾ ਦੀ ਪਤਨੀ ਮੋਹਨਾ ਹੁਣ ਤੱਕ ਦੁਨੀਆ ਦੇ 23 ਮੁਲਕ ਘੁੰਮ ਚੁੱਕੇ ਹਨ। ਖਾਸ ਗੱਲ ਇਹ ਹੈ ਕਿ 70 ਸਾਲ ਦੇ ਵਿਜੈਯਨ ਅਤੇ ਉਨ੍ਹਾ ਦੀ ਪਤਨੀ ਕੋਚੀ 'ਚ ਇੱਕ ਛੋਟੀ ਜਿਹੀ ਦੁਕਾਨ ਚਲਾਉਂਦੇ ਹਨ, ਪਰ ਉਨ੍ਹਾਂ ਦੀ ਮਾਲੀ ਹਾਲਤ ਉਨ੍ਹਾਂ ਦੇ ਸੁਪਨਿਆਂ ਦੇ ਰਸਤੇ 'ਚ ਨਹੀਂ ਆਈ। ਉਨ੍ਹਾਂ ਚਾਹ ਦੀ ਦੁਕਾਨ ਚਲਾਉਂਦੇ ਹੋਏ ਹੀ ਥੋੜ੍ਹਾ-ਥੋੜ੍ਹਾ ਪੈਸਾ ਜਮ੍ਹਾਂ ਕਰਕੇ 23 ਦੇਸ਼ ਘੁੰਮ ਲਏ ਹਨ।
ਮਸ਼ਹੂਰ ਕਾਰੋਬਾਰੀ ਅਨੰਦ ਮਹਿੰਦਰਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਜੋੜੇ ਦਾ ਵੀਡੀਓ ਸ਼ੇਅਰ ਕੀਤਾ ਹੈ। ਉਨ੍ਹਾ ਲਿਖਿਆ ਹੈ, 'ਫੋਬਰਸ ਦੀ ਅਮੀਰ ਲੋਕਾਂ ਦੀ ਸੂਚੀ 'ਚ ਇਹ ਲੋਕ ਸ਼ਾਮਲ ਨਹੀਂ ਹਨ, ਪਰ ਹਕੀਕਤ 'ਚ ਇਹ ਸਾਡੇ ਦੇਸ਼ ਦੇ ਸਭ ਤੋਂ ਅਮੀਰ ਆਦਮੀ ਹਨ। ਉਨ੍ਹਾਂ ਦੀ ਕਮਾਈ ਉਨ੍ਹਾਂ ਦੀ ਜ਼ਿੰਦਗੀ ਜਿਊਣ ਲਈ ਉਨ੍ਹਾਂ ਦਾ ਅੰਦਾਜ਼ ਹੈ। ਅਗਲੀ ਵਾਰ ਜਦ ਮੈਂ ਉਨ੍ਹਾਂ ਦੇ ਸ਼ਹਿਰ ਜਾਵਾਂਗਾ ਤਾਂ ਜ਼ਰੂਰ ਉਨ੍ਹਾਂ ਦੀ ਬਣਾਈ ਚਾਹ ਪੀਵਾਂਗਾ।'
ਵਿਜੈਯਨ ਨੇ 1963 'ਚ ਕੋਚੀ 'ਚ ਇੱਕ ਛੋਟੀ ਜਿਹੀ ਦੁਕਾਨ 'ਚ ਚਾਹ ਵੇਚਣ ਦਾ ਕੰਮ ਸ਼ੁਰੂ ਕੀਤਾ ਸੀ। ਹੌਲੀ-ਹੌਲੀ ਚਾਹ ਨੂੰ ਲੋਕ ਪਸੰਦ ਕਰਨ ਲੱਗੇ ਅਤੇ ਉਨ੍ਹਾਂ ਦੇ ਆਸਪਾਸ ਦੇ ਲੋਕ ਉਹਨਾਂ ਨੂੰ ਜਾਨਣ ਲੱਗੇ। ਵਿਜੈਯਨ ਨੇ ਆਪਣੇ ਕੰਮ 'ਚੋਂ ਪੈਸਾ ਬਚਾਇਆ, ਉਸ ਨਾਲ ਇੱਕ ਹੀ ਕੰਮ ਕੀਤਾ ਅਤੇ ਉਹ ਸੀ ਘੁੰਮਣਾ। ਉਨ੍ਹਾਂ ਇੱਕ-ਇੱਕ ਕਰ ਕੇ ਦੇਸ਼ ਘੁੰਮਣੇ ਸ਼ੁਰੂ ਕੀਤੇ ਅਤੇ ਬੀਤੇ 55-66 ਸਾਲਾਂ 'ਚ ਉਹ 23 ਦੇਸ਼ ਘੁੰਮ ਚੁੱਕੇ ਹਨ, ਪਰ ਹਾਲੇ ਉਨ੍ਹਾਂ ਦਾ ਦੁਨੀਆ ਘੁੰਮਣ ਦਾ ਜਨੂਨ ਘੱਟ ਨਹੀਂ ਹੋਇਆ ਅਤੇ ਉਹ ਕਈ ਹੋਰ ਦੇਸ਼ ਘੁੰਮਣਾ ਚਾਹੁੰਦੇ ਹਨ, ਜਿੱਥੇ ਉਹ ਹਾਲੇ ਤੱਕ ਨਹੀਂ ਗਏ।

312 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper