Latest News
ਰਾਕੇਸ਼ ਅਸਥਾਨਾ ਨੂੰ ਝਟਕਾ; ਦਿੱਲੀ ਹਾਈ ਕੋਰਟ ਵੱਲੋਂ ਜਾਂਚ ਜਾਰੀ ਰੱਖਣ ਦਾ ਆਦੇਸ਼

Published on 11 Jan, 2019 11:34 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਹਾਈ ਕੋਰਟ ਤੋਂ ਸੀ ਬੀ ਆਈ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਵੱਡਾ ਝਟਕਾ ਲੱਗਾ ਹੈ। ਹਾਈ ਕੋਰਟ ਨੇ ਅਸਥਾਨਾ ਖਿਲਾਫ਼ ਜਾਂਚ ਜਾਰੀ ਰੱਖਣ ਦਾ ਆਦੇਸ਼ ਦਿੱਤਾ ਹੈ। ਅਸਥਾਨਾ ਖਿਲਾਫ਼ ਸਾਬਕਾ ਸੀ ਬੀ ਆਈ ਚੀਫ਼ ਆਲੋਕ ਵਰਮਾ ਨੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਐੱਫ਼ ਆਈ ਆਰ ਦਰਜ ਕਰਨ ਦਾ ਆਦੇਸ਼ ਦਿੱਤਾ ਸੀ। ਹਾਈ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਅਸਥਾਨਾ ਖਿਲਾਫ਼ ਜਾਂਚ ਜਾਰੀ ਰਹੇਗੀ। ਅਦਾਲਤ ਨੇ ਅਸਥਾਨਾ ਅਤੇ ਡੀ ਐੱਸ ਪੀ ਦਵੇਂਦਰ ਕੁਮਾਰ ਦੀ ਐੱਫ਼ ਆਈ ਆਰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਸੀ ਬੀ ਆਈ ਨੂੰ ਅਸਥਾਨਾ ਅਤੇ ਦੇਵੇਂਦਰ ਕੁਮਾਰ ਖਿਲਾਫ਼ 10 ਹਫ਼ਤੇ 'ਚ ਜਾਂਚ ਪੂਰੀ ਕਰਨ ਦਾ ਆਦੇਸ਼ ਦਿੱਤਾ। ਅਦਾਲਤ ਨੇ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਇੱਕ ਲੋਕ ਸੇਵਕ ਖਿਲਾਫ਼ ਐੱਫ ਆਈ ਆਰ ਦਰਜ ਕੀਤੀ ਜਾਣੀ ਚਿੰਤਾ ਅਤੇ ਤਣਾਅ ਦਾ ਕਾਰਨ ਹੋਵੇਗਾ। ਐੱਫ ਆਈ ਆਰ 'ਚ ਜਿਸ ਤਰ੍ਹਾਂ ਦੇ ਦੋਸ਼ ਹਨ, ਉਸ ਦੀ ਜਾਂਚ ਜ਼ਰੂਰੀ ਹੈ। ਜਦ ਤੱਕ ਕੋਈ ਵਿਅਕਤੀ ਦੋਸ਼ੀ ਸਾਬਤ ਨਹੀਂ ਹੋ ਜਾਂਦਾ, ਉਦੋਂ ਤੱਕ ਕਾਨੂੰਨ ਦੀ ਨਜ਼ਰ 'ਚ ਉਹ ਨਿਰਦੋਸ਼ ਹੈ। ਅਸਥਾਨਾ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਦੋ ਹਫ਼ਤਿਆਂ ਦੀ ਰੋਕ ਦੀ ਮੰਗ ਕੀਤੀ ਹੈ। ਹੈਦਰਾਬਾਦ ਦੇ ਵਪਾਰੀ ਸਤੀਸ਼ ਬਾਬੂ ਸਨਾ ਦੀ ਸ਼ਿਕਾਇਤ ਦੇ ਆਧਾਰ 'ਤੇ ਅਸਥਾਨਾ ਖਿਲਾਫ਼ ਐੱਫ ਆਈ ਆਰ ਦਰਜ ਕੀਤੀ ਗਈ ਸੀ। ਐੱਫ ਆਈ ਆਰ 'ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾ ਸੀ ਬੀ ਆਈ ਡਾਇਰੈਕਟਰ ਨੂੰ ਪਿਛਲੇ ਸਾਲ ਲੱਗਭੱਗ ਤਿੰਨ ਕਰੋੜ ਰੁਪਏ ਦਿੱਤੇ ਸਨ।

121 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper