Latest News
ਪਿੰਜਰੇ ਦਾ ਤੋਤਾ ਪਿੰਜਰੇ 'ਚ ਹੀ ਰਹੇਗਾ : ਸਿੱਬਲ

Published on 11 Jan, 2019 11:34 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕਾਂਗਰਸ ਨੇਤਾ ਮਲਿਕਅਜਨ ਖੜਗੇ ਅਤੇ ਜਸਟਿਸ ਏ ਕੇ ਸੀਕਰੀ ਵਾਲੀ ਸਿਲੈਕਸ਼ਟ ਕਮੇਟੀ ਦੁਆਰਾ ਆਲੋਕ ਵਰਮਾ ਨੂੰ ਸੀ ਬੀ ਆਈ ਦੇ ਡਾਇਰੈਕਟਰ ਅਹੁਦੇ ਤੋਂ ਹਟਾਉਣ ਨੂੰ ਲੈ ਕੇ ਵਿਰੋਧੀ ਦਲ ਸਰਕਾਰ 'ਤੇ ਲਗਾਤਾਰ ਹਮਲੇ ਕਰ ਰਹੇ ਹਨ। ਕਾਂਗਰਸੀ ਨੇਤਾ ਅਤੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਵੀ ਇਸ 'ਤੇ ਤਨਜ਼ ਕਰਦੇ ਹੋਏ ਕਿਹਾ, ਪਿੰਜਰੇ ਦੇ ਤੋਤੇ ਨੂੰ ਪਿੰਜਰੇ 'ਚ ਹੀ ਰਹਿਣਾ ਹੋਵੇਗਾ।' ਸੀ ਬੀ ਆਈ ਵਿਵਾਦ 'ਤੇ ਤਨਜ਼ ਕੱਸਦੇ ਹੋਏ ਕਾਂਗਰਸੀ ਨੇਤਾ ਕਪਿਲ ਸਿੱਬਲ ਨੇ ਟਵੀਟ ਕੀਤਾ, ਆਲੋਕ ਵਰਮਾ ਨੂੰ ਹਟਾ ਕੇ ਕਮੇਟੀ ਨੇ ਇਹ ਪੱਕਾ ਕੀਤਾ ਕਿ ਪਿੰਜਰੇ ਦਾ ਤੋਤਾ ਕਿਤੇ ਉਡੇ ਨਾ, ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਪਿੰਜਰੇ ਦਾ ਤੋਤਾ ਸੱਤਾ ਦੇ ਗਲਿਆਰੇ 'ਚ ਹੋ ਰਹੀਆਂ ਗਤੀਵਿਧੀਆਂ ਦੀ ਪੋਲ ਨਾ ਖੋਲ੍ਹ ਦੇਵੇ, ਇਸ ਲਈ ਪਿੰਜਰੇ ਦਾ ਤੋਤਾ ਹੁਣ ਪਿੰਜਰੇ 'ਚ ਹੀ ਰਹੇਗਾ।

40 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper