Latest News
ਪਾਕਿਸਤਾਨ 'ਚ ਬਸੰਤ ਪੰਚਮੀ ਮਨਾਉਣ ਤੋਂ ਪਾਬੰਧੀ ਹਟਾਈ, 12 ਸਾਲਾਂ ਬਾਅਦ ਉੱਡਣਗੀਆਂ ਪਤੰਗਾਂ

Published on 12 Jan, 2019 10:41 AM.


ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ)-ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੇ ਬਸੰਤ ਪੰਚਮੀ ਦੇ ਤਿਉਹਾਰ ਸਬੰਧੀ ਵੱਡਾ ਫੈਸਲਾ ਲਿਆ ਹੈ।ਸਰਕਾਰ ਨੇ ਬਸੰਤ ਪੰਚਮੀ ਤਿਉਹਾਰ ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।ਇਸ ਸਬੰਧੀ ਹਿੰਦੂ-ਮੁਸਲਮਾਨ ਭਾਈਚਾਰਾ ਕਾਫੀ ਖ਼ੁਸ਼ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਭਾਰਤੀ ਲੋਕਾਂ ਨੇ ਵੀ ਸਰਕਾਰ ਕੋਲੋਂ ਇਸ ਪਰੰਪਰਾਗਤ ਸਮਾਗਮ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਅੰਬੈਸੀ ਨੂੰ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਪੰਜਾਬੀਆਂ ਨੂੰ ਵੀਜ਼ਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਤਤਕਾਲੀ ਸਰਕਾਰ ਨੇ ਕੱਟਰਪੰਥੀ ਸੰਗਠਨਾਂ, ਖ਼ਾਸ ਕਰਕੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਦੇ ਸੰਗਠਨ ਜਮਾਤ-ਉਦ-ਦਾਵਾ ਦੇ ਦਬਾਅ ਵਿੱਚ ਆ ਕੇ 2007 ਵਿੱਚ ਬਸੰਤ ਪੰਚਮੀ ਮਨਾਉਣ 'ਤੇ ਪਾਬੰਧੀ ਲਾਈ ਸੀ।ਤਰਕ ਇਹ ਦਿੱਤਾ ਗਿਆ ਸੀ ਕਿ ਤਿਉਹਾਰ ਗੈਰ ਇਸਲਾਮਕ ਹੈ।ਹਾਲਾਂਕਿ ਇਸ ਨੂੰ ਦੋਵੇਂ ਤਬਕੇ ਵਾਲੇ ਮਿਲ ਕੇ ਮਨਾਉਂਦੇ ਹਨ।ਇਸ ਤਿਉਹਾਰ ਨੂੰ ਨੈਸ਼ਨਲ ਕਾਈਟ-ਡੇਅ ਵਜੋਂ ਵੀ ਜਾਣਿਆ ਜਾਂਦਾ ਹੈ।ਪੰਜਾਬ ਪ੍ਰਾਂਤ ਦੇ ਸੂਚਨਾ ਤੇ ਸੰਸਕ੍ਰਿਤੀ ਮੰਤਰੀ ਫੈਯਾਜੁਲ ਹਸਨ ਕੋਹਨ ਨੇ ਇਸ ਪਾਬੰਧੀ ਨੂੰ ਹਟਾਉਣ ਦਾ ਐਲਾਨ ਕੀਤਾ ਹੈ।

148 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper