Latest News
ਟਰੈਕਟਰ-ਟਰਾਲੀ ਪਲਟਣ ਨਾਲ ਪੰਜ ਮੌਤਾਂ

Published on 12 Jan, 2019 10:42 AM.


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ, ਅਵਤਾਰ ਸਿੰਘ ਆਨੰਦ)
ਅੰਮ੍ਰਿਤਸਰ ਦੀ ਵੱਲ੍ਹਾ-ਜੇਠੂਵਾਲ ਨਹਿਰ ਵਿਚ ਟਰੈਕਟਰ-ਟਰਾਲੀ ਪਲਟਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਲੋਕ ਜ਼ਖਮੀ ਹੋ ਗਏ।ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ 9 ਮਜ਼ਦੂਰ ਟਰਾਲੀ 'ਤੇ ਸਵਾਰ ਸਨ ਅਤੇ ਟਰੈਕਟਰ-ਟਰਾਲੀ ਓਵਰਲੋਡ ਸੀ। ਟਰਾਲੀ 'ਚ ਵੱਡੀ ਗਿਣਤੀ 'ਚ ਲੋਹੇ ਦੇ ਮੋਟੇ ਪਾਈਪ ਲੱਦੇ ਹੋਏ ਸਨ ਅਤੇ ਮਜ਼ਦੂਰ ਕਿਸੇ ਨਿਰਮਾਣ ਵਾਲੀ ਜਗ੍ਹਾ 'ਤੇ ਜਾ ਰਹੇ ਸੀ। ਜਦੋਂ ਇਹ ਲੋਕ ਵੱਲ੍ਹਾ ਨਹਿਰ ਕੋਲੋਂ ਲੰਘਦੀ ਸੜਕ ਤੋਂ ਗੁਜ਼ਰ ਰਹੇ ਸਨ ਤਾਂ ਅਚਾਨਕ ਟਰੈਕਟਰ-ਟਰਾਲੀ ਦੇ ਅਗਲੇ ਟਾਇਰ ਟੁੱਟ ਗਏ ਅਤੇ ਟਰਾਲੀ ਵਿਚ ਨਹਿਰ ਵਿਚ ਪਲਟ ਗਈ।ਇਸ ਹਾਦਸੇ ਵਿਚ ਟਰੈਕਟਰ-ਟਰਾਲੀ ਸਵਾਰ 5 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਗੰਭੀਰ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚੇ ਏ ਸੀ ਪੀ ਜਸਪ੍ਰੀਤ ਸਿੰਘ ਅਤੇ ਥਾਣਾ ਮੁਖੀ ਮੁਖ਼ਤਿਆਰ ਸਿੰਘ ਵੱਲੋਂ ਘਟਨਾ ਦਾ ਜਾਇਜ਼ਾ ਲਏ ਜਾਣ ਤੋਂ ਬਾਅਦ ਪੁਲਸ ਕਾਰਵਾਈ ਸ਼ੁਰੂ ਕਰ ਦਿੱਤੀ।

93 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper