Latest News
15 ਵਾਰੀ ਇਮਤਿਹਾਨ ਤੋਂ ਬਾਅਦ ਜੱਜ ਬਣਿਆ ਕਿਸਾਨ ਦਾ ਲੜਕਾ

Published on 10 Feb, 2019 10:59 AM.


ਗਾਜ਼ੀਆਬਾਦ (ਨਵਾਂ ਜ਼ਮਾਨਾ ਸਰਵਿਸ)-ਜ਼ਿਲ੍ਹੇ ਦੇ ਇੱਕ ਕਿਸਾਨ ਦਾ ਲੜਕਾ ਆਪਣੀ ਸਖ਼ਤ ਮਿਹਨਤ ਅਤੇ ਜਜ਼ਬੇ ਦੀ ਬਦੌਲਤ ਐਸ ਜੇ ਐੱਸ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣ ਗਿਆ ਹੈ। ਸਾਹਿਬਾਬਾਦ ਪਿੰਡ 'ਚ ਰਹਿਣ ਵਾਲੇ 48 ਸਾਲਾ ਸੁਨੀਲ ਕੌਸ਼ਿਕ ਨੇ ਦੱਸਿਆ ਕਿ ਮੇਰੇ ਦਾਦਾ ਜੀ ਦਾ ਸੁਪਨਾ ਸੀ ਕਿ ਉਨ੍ਹਾ ਦਾ ਪੋਤਾ ਜੱਜ ਬਣੇ। ਦਾਦਾ ਜੀ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਨ੍ਹਾ 15 ਸਾਲ ਤੱਕ ਲਗਾਤਾਰ ਐੱਸ ਜੇ ਐੱਸ ਦੀ ਪ੍ਰੀਖਿਆ ਦਿੱਤੀ ਅਤੇ ਆਖਿਰਕਾਰ ਇਮਤਿਹਾਨ ਪਾਸ ਕਰਕੇ ਜੱਜ ਬਣ ਗਿਆ। ਉਨ੍ਹਾ ਨੂੰ ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ 'ਚ ਏ ਡੀ ਜੇ ਦੇ ਅਹੁਦੇ 'ਤੇ ਤਾਇਨਾਤੀ ਮਿਲੀ ਹੈ। ਸੁਨੀਲ ਨੇ ਦੱਸਿਆ ਕਿ ਉਨ੍ਹਾ 15 ਵਾਰ ਐੱਸ ਜੇ ਐੱਸ ਦੀ ਪ੍ਰੀਖਿਆ ਦਿੱਤੀ। ਦੋ ਵਾਰ ਇੰਟਰਵਿਊ ਤੋਂ ਬਾਹਰ ਹੋ ਗਏ, ਪਰ ਹਿੰਮਤ ਨਹੀਂ ਹਾਰੀ। 48 ਸਾਲ ਦੀ ਉਮਰ 'ਚ ਸੁਨੀਲ ਕੌਸ਼ਿਕ ਨੇ ਆਖਰਕਾਰ ਇਹ ਪ੍ਰੀਖਿਆ ਪਾਸ ਕਰ ਲਈ। ਸੁਨੀਲ ਕੌਸ਼ਿਕ ਦੀ ਇੱਕ ਲੜਕੀ ਹੈ, ਉਸ ਨੇ ਵੀ ਐੱਲ ਅੱੈਲ ਬੀ ਦੀ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਉਹ ਵੀ ਪੀ ਸੀ ਐੱਸ ਜੇ ਦੀ ਤਿਆਰੀ 'ਚ ਲੱਗੀ ਹੈ। ਸੁਨੀਲ ਨੇ ਦੱਸਿਆ ਕਿ ਜੇਕਰ ਇਨਸਾਫ਼ ਆਪਣਾ ਟੀਚਾ ਚੁਣ ਲਵੇ ਤਾਂ ਕਿਸੇ ਵੀ ਮੰਜ਼ਲ ਨੂੰ ਪਾ ਸਕਦਾ ਹੈ।

141 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper