Latest News
ਪ੍ਰਿਯੰਕਾ : 3 ਦਿਨ, 40 ਘੰਟੇ ਤੇ 42 ਲੋਕ ਸਭਾ ਸੀਟਾਂ ਲਈ ਮੈਰਾਥਨ ਮੀਟਿੰਗਾਂ

Published on 10 Feb, 2019 11:01 AM.


ਲਖਨਊ (ਨਵਾਂ ਜ਼ਮਾਨਾ ਸਰਵਿਸ)
ਤਿੰਨ ਦਿਨ, 40 ਘੰਟੇ ਮੈਰਾਥਨ ਮੀਟਿੰਗ ਅਤੇ 42 ਸੀਟਾਂ। ਕਾਂਗਰਸ ਦੀ ਨਵ-ਨਿਯੁਕਤ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਦੇ ਨਾਲ ਹੀ ਪ੍ਰਦੇਸ਼ ਕਾਂਗਰਸ ਦਫ਼ਤਰ 'ਚ ਮੀਟਿੰਗਾਂ ਕਰ ਕੰਮ ਕਰਨ ਦਾ ਵੀ ਇੱਕ ਰਿਕਾਰਡ ਬਣਾਉਣ ਵਾਲੀ ਹੈ। ਇਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਨੇ ਇੱਕ ਦਿਨ 'ਚ 13-14 ਘੰਟੇ ਲਗਾਤਾਰ ਬੈਠ ਕੇ ਕੰਮ ਕੀਤਾ ਹੋਵੇ।
ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਜਿਯੋਤਿਰਾਦਿੱਤਿਆ ਸਿੰਧੀਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ 11 ਫਰਵਰੀ ਨੂੰ ਲਖਨਊ ਆ ਰਹੇ ਹਨ। ਵਰਕਰਾਂ ਦੇ ਉਤਸਾਹ ਨੂੰ ਦੇਖਦੇ ਹੋਏ ਇਹ ਨਿਸਚਿਤ ਹੈ ਕਿ ਏਅਰਪੋਰਟ ਤੋਂ ਪ੍ਰਦੇਸ਼ ਦਫ਼ਤਰ ਪਹੁੰਚਣ 'ਚ ਨੇਤਾਵਾਂ ਨੂੰ ਸ਼ਾਮ ਹੋ ਜਾਵੇਗੀ।
12 ਫਰਵਰੀ ਤੋਂ ਪ੍ਰਿਯੰਕਾ ਲੋਕ ਸਭਾ ਸੀਟ ਅਨੁਸਾਰ ਲੋਕਾਂ ਨੂੰ ਮਿਲਣਗੇ। ਹਰ ਸੀਟ ਲਈ ਇੱਕ-ਇੱਕ ਘੰਟੇ ਦਾ ਸਮਾਂ ਤੈਅ ਕੀਤਾ ਹੈ। ਸ਼ੁਰੂਆਤ ਮੋਹਨ ਲਾਲ ਗੰਜ ਸੀਟ ਤੋਂ ਹੋਵੇਗੀ ਅਤੇ ਇਸ ਦਿਨ ਆਖਰੀ ਮੀਟਿੰਗ ਰਾਤ 11 ਵਜੇ ਤੱਕ ਲਖਨਊ ਲੋਕ ਸਭਾ ਸੀਟ ਦੇ ਲੋਕਾਂ ਨਾਲ ਹੋਵੇਗੀ। ਉਨਾਵ, ਵਾਰਾਨਸੀ, ਗੋਰਖਪੁਰ, ਕੌਸ਼ੰਬੀ, ਫੂਲਪੁਰ, ਇਲਾਹਾਬਾਦ, ਚੰਦੋਲੀ, ਗਾਜੀਪੁਰ, ਫਤਿਹਪੁਰ ਦੇ ਲੋਕਾਂ ਨਾਲ ਵੀ ਇਸੇ ਦਿਨ ਮੁਲਾਕਾਤ ਤੈਅ ਹੈ। 13 ਫਰਵਰੀ ਨੂੰ ਮੀਟਿੰਗਾਂ ਦਾ ਦੌਰ ਇੱਕ ਘੰਟਾ ਪਹਿਲਾਂ 10 ਵਜੇ ਬਾਰਾਬੰਕੀ ਸੀਟ ਤੋਂ ਹੋਵੇਗਾ। ਆਖਰੀ ਦਿਨ ਵੀ ਮੀਟਿੰਗਾਂ ਦਾ ਦੌਰ ਸਵੇਰੇ 10 ਤੋਂ ਰਾਤ 11 ਵਜੇ ਤੱਕ ਚੱਲੇਗਾ।

133 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper