Latest News
ਡਾਇਰੈਕਟਰ ਨੇ ਕਿਹਾ; ਵਿਚਾਰ ਰੱਖਣ ਤੋਂ ਪਹਿਲਾਂ ਮੈਨੂੰ ਦੱਸਣਾ ਚਾਹੀਦਾ ਸੀ

Published on 10 Feb, 2019 11:08 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਮਸ਼ਹੂਰ ਫ਼ਿਲਮ ਅਤੇ ਥੀਏਟਰ ਅਭਿਨੇਤਾ ਅਮੋਲ ਪਾਲੇਕਰ ਨੂੰ ਅੱਧ-ਵਿਚਾਲੇ ਹੀ ਭਾਸ਼ਣ ਕਰਨ ਤੋਂ ਰੋਕਣ ਬਾਅਦ ਅੱਜ ਉਹਨਾ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ। ਉਨ੍ਹਾ ਕਿਹਾ ਕਿ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ ਦੇ ਪ੍ਰੋਗਰਾਮ 'ਚ ਬੋਲਣ ਲਈ ਮੈਨੂੰ ਸੱਦਿਆ ਗਿਆ ਸੀ, ਪਰ ਠੀਕ ਢੰਗ ਨਾਲ ਆਪਣਾ ਵਿਚਕਾਰ ਨਹੀਂ ਰੱਖਣ ਦਿੱਤਾ ਗਿਆ। ਉਨ੍ਹਾ ਕਿਹਾ ਕਿ ਸੰਸਥਾਨ ਦੀ ਡਾਇਰੈਕਟਰ ਨੇ ਪ੍ਰੋਗਰਾਮ ਤੋਂ ਬਾਅਦ ਉਨ੍ਹਾਂ ਨਾਲ ਖੁੱਲ੍ਹੇ ਤੌਰ 'ਤੇ ਨਾਰਾਜ਼ਗੀ ਪ੍ਰਗਟ ਕੀਤੀ।
ਅਮੋਲ ਪਾਲੇਕਰ ਸੱਭਿਆਚਾਰਕ ਮੰਤਰਾਲੇ ਦੇ ਇੱਕ ਪ੍ਰੋਗਰਾਮ ਦੀ ਆਲੋਚਨਾ ਕਰ ਰਹੇ ਸਨ, ਜਦ ਉਨ੍ਹਾ ਦਾ ਭਾਸ਼ਣ ਰੋਕਿਆ ਗਿਆ। ਪ੍ਰਸਿੱਧ ਅਭਿਨੇਤਾ ਨੇ ਇਸ ਘਟਨਾ 'ਤੇ ਨਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ, 'ਡਾਇਰੈਕਟਰ ਉਥੇ ਮੌਜੂਦ ਸਨ, ਉਨ੍ਹਾ ਮੈਨੂੰ ਕਿਹਾ ਕਿ ਮੈਨੂੰ ਆਪਣੇ ਵਿਚਕਾਰ ਰੱਖਣ ਤੋਂ ਪਹਿਲਾਂ ਉਨ੍ਹਾ ਨਾਲ ਗੱਲ ਕਰਨੀ ਚਾਹੀਦੀ ਸੀ। ਮੈਂ ਉਨ੍ਹਾ ਨੂੰ ਜਵਾਬ ਦਿੱਤਾ ਕਿ ਤੁਸੀਂ ਮੇਰੇ ਭਾਸ਼ਣ ਨੂੰ ਪਹਿਲਾਂ ਹੀ ਸੈਂਸਰ ਕਰਨਾ ਚਾਹੁੰਦੇ ਸੀ।'
ਪਾਲੇਕਰ ਨੇ ਕਿਹਾ ਕਿ ਸੰਸਥਾਨ ਦੀ ਡਾਇਰੈਕਟਰ ਨੇ ਖੁੱਲ੍ਹੇ ਤੌਰ 'ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਉਨ੍ਹਾ ਕਿਹਾ ਕਿ ਮੈਂ ਡਾਇਰੈਕਟਰ ਨੂੰ ਕਿਹਾ ਕਿ ਜੇਕਰ ਭਾਸ਼ਣ ਨਾ ਰੋਕਿਆ ਜਾਂਦਾ ਤਾਂ ਮੈਂ ਮੰਤਰਾਲਾ ਦੇ ਸੰਸਕ੍ਰਿਤੀ ਨੂੰ ਬੜਾਵਾ ਦੇਣ ਵਾਲੇ ਇੱਕ ਹੋਰ ਫੈਸਲੇ ਦੀ ਤਾਰੀਫ਼ ਕਰਨ ਵਾਲਾ ਸੀ। ਉਨ੍ਹਾ ਕਿਹਾ ਕਿ ਸਾਨੂੰ ਕਿਸੇ ਤਾਰੀਫ਼ ਦੀ ਜ਼ਰੂਰਤ ਨਹੀਂ ਅਤੇ ਉਥੋਂ ਚਲੀ ਗਈ।
ਅਮੋਲ ਨੇ ਆਪਣੇ ਭਾਸ਼ਣ 'ਚ ਕਿਹਾ ਸੀ ਕਿ ਆਰਟ ਗੈਲਰੀ ਨੇ ਇਨ੍ਹੀਂ ਦਿਨੀਂ ਆਪਣੀ ਸੁਤੰਤਰਤਾ ਖੋਹ ਦਿੱਤੀ ਹੈ। ਉਨ੍ਹਾ ਆਰਟ ਗੈਲਰੀ ਦੇ ਕੰਮਕਾਜ 'ਤੇ ਵੀ ਸਵਾਲ ਉਠਾਏ। ਉਨ੍ਹਾ ਕਿਹਾ, 'ਬੀਤੇ ਸਾਲ ਅਕਤੂਬਰ ਮਹੀਨੇ ਤੱਕ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ ਦੀ ਇੱਕ ਸਰਗਰਮ ਸਲਾਹਕਾਰ ਕਮੇਟੀ ਸੀ, ਜਿਸ 'ਚ ਸਥਾਨਕ ਕਲਾਕਾਰਾਂ ਦਾ ਪ੍ਰਤੀਨਿਧ ਹੁੰਦਾ ਸੀ। ਹੁਣ ਇਸ ਕਮੇਟੀ ਨੂੰ ਸਿੱਧਾ ਸੰਸਕ੍ਰਿਤ ਮੰਤਰਾਲਾ ਕੰਟਰੋਲ ਕਰਦਾ ਹੈ।' ਹਾਲਾਂਕਿ ਇਸ ਤੋਂ ਬਾਅਦ ਉਨ੍ਹਾ ਨੂੰ ਮਾਡਰੇਟਰ ਨੇ ਟੋਕਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾ ਨੂੰ ਆਪਣਾ ਭਾਸ਼ਣ ਪਹਿਲਾਂ ਹੀ ਰੋਕਣਾ ਪਿਆ।

110 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper