Latest News
ਮੈਂ ਗਡਕਰੀ ਲਈ ਚਿੰਤਤ ਹਾਂ : ਪਵਾਰ

Published on 10 Feb, 2019 11:11 AM.


ਪੁਣੇ (ਨਵਾਂ ਜ਼ਮਾਨਾ ਸਰਵਿਸ)
ਰਾਸ਼ਟਰਵਾਦੀ ਕਾਂਗਰਸ ਪਾਰਟੀ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਲਈ ਉਹ ਚਿੰਤਤ ਹਨ ਕਿਉਂਕਿ ਉਨ੍ਹਾ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਬਦਲਵੇਂ ਰੂਪ 'ਚ ਪੇਸ਼ ਕੀਤਾ ਜਾ ਰਿਹਾ ਹੈ। ਭਾਜਪਾ ਦੇ ਸੀਨੀਅਰ ਨੇਤਾ ਗਡਕਰੀ ਹਾਲ ਹੀ 'ਚ ਉਸ ਸਮੇਂ ਸੁਰਖੀਆਂ 'ਚ ਸਨ, ਜਦ ਉਹ ਤਿੰਨ ਸੂਬਿਆਂ 'ਚ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਤੋਂ ਬਾਅਦ ਭਗਵਾਂ ਪਾਰਟੀ ਦੀ ਸਿਖਰਲੀ ਲੀਡਰਸ਼ਿਪ 'ਤੇ ਤਨਜ਼ ਕਰਦੇ ਹੋਏ ਨਜ਼ਰ ਆਏ ਸਨ।
ਮਹਾਰਾਸ਼ਟਰ ਦੇ ਸ਼ੋਲਾਪੁਰ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਪਵਾਰ ਨੇ ਕਿਹਾ, 'ਗਡਕਰੀ ਮੇਰੇ ਦੋਸਤ ਹਨ। ਸਾਡੇ ਨਾਲ ਕੰਮ ਕੀਤਾ ਹੈ। ਉਨ੍ਹਾ ਦਾ ਨਾਂਅ (ਮੋਦੀ ਦੇ ਬਦਲਵੇਂ ਰੂਪ 'ਚ) ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਮੈਂ ਉਨ੍ਹਾ ਲਈ ਚਿੰਤਤ ਹਾਂ।' ਪਵਾਰ ਨੇ ਇਸ ਬਾਰੇ ਹੋਰ ਕੁਝ ਨਹੀਂ ਕਿਹਾ। ਉਨ੍ਹਾ ਕਿਹਾ ਕਿ ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਨਾਲ ਉਨ੍ਹਾ ਦੀ ਪਾਰਟੀ ਗਠਜੋੜ ਨੂੰ ਲੈ ਕੇ ਕੋਈ ਗੱਲ ਨਹੀਂ ਕਰ ਰਹੀ।

177 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper