Latest News
ਇਮਰਾਨ ਦੀ ਪ੍ਰਸੰਸਾ ਦੇ ਬਹਾਨੇ ਮਹਿਬੂਬਾ ਨੇ ਸਾਧਿਆ ਮੋਦੀ 'ਤੇ ਨਿਸ਼ਾਨਾ

Published on 10 Feb, 2019 11:17 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਜੰਮੂ ਕਸ਼ਮੀਰ 'ਚ ਭਾਜਪਾ ਦੇ ਨਾਲ ਗਠਬੰਧਨ 'ਚ ਸਰਕਾਰ ਚਲਾ ਚੁੱਕੀ ਪੀ ਡੀ ਪੀ ਅਤੇ ਭਾਜਪਾ ਦੇ ਰਸਤੇ ਹੁਣ ਵੱਖ ਹਨ। ਸੂਬੇ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਟਵੀਟਰ 'ਤੇ ਪਾਕਿਸਤਾਨ ਦੀ ਪ੍ਰਸੰਸਾ ਦੇ ਬਹਾਨੇ ਕੇਂਦਰ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਪਾਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਯੂਨੀਵਰਸਿਟੀ ਦਾ ਨਾਂਅ ਰੱਖਣ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਪਾਕਿਸਤਾਨ 'ਚ ਹਾਲਾਤ ਬਿਹਤਰ ਹੋ ਰਹੇ ਹਨ ਅਤੇ ਭਾਰਤ ਪਿੱਛੇ ਵੱਲ ਜਾ ਰਿਹਾ ਹੈ। ਮੁਫ਼ਤੀ ਨੇ ਸਮਾਂ ਕਿਸ ਤਰ੍ਹਾਂ ਬਦਲਦਾ ਹੈ, ਦੇ ਫਲਸਫੇ ਦੇ ਆਧਾਰ 'ਤੇ ਕੇਂਦਰ ਸਰਕਾਰ ਦੀ ਨੀਅਤ 'ਤੇ ਸਵਾਲ ਉਠਾਉਂਦਿਆਂ ਕਿਹਾ, 'ਸਮਾਂ ਕਿਸ ਤਰ੍ਹਾਂ ਬਦਲਦਾ ਹੈ। ਕੇਂਦਰ ਦੀ ਪਹਿਲ ਇਤਿਹਾਸਕ ਸ਼ਹਿਰਾਂ ਦਾ ਨਾਂਅ ਬਦਲਣਾ ਅਤੇ ਰਾਮ ਮੰਦਰ ਬਣਾਉਣਾ ਹੈ। ਦੂਜੇ ਪਾਸੇ, ਇਹ ਦੇਖਣਾ ਕਿੰਨਾ ਚੰਗਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇੱਕ ਸਕਾਰਾਤਮਕ ਕਦਮ ਚੁੱਕਿਆ ਹੈ। ਬਲੋਕੀ ਫਾਰੇਸਟ ਰਿਜ਼ਰਵ ਦਾ ਨਾਂਅ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਰੱਖਿਆ ਜਾ ਰਿਹਾ ਹੈ ਅਤੇ ਇੱਕ ਯੂਨੀਵਰਸਿਟੀ ਵੀ ਉਨ੍ਹਾਂ ਦੇ ਨਾਂਅ 'ਤੇ ਬਣਾਈ ਜਾਵੇਗੀ।'
2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੇ ਸਿਆਸੀ ਦਲ ਆਪਣੇ ਵੱਲੋਂ ਪੂਰੀ ਤਿਆਰੀ ਨਾਲ ਲੱਗੇ ਹਨ। ਪੀ ਡੀ ਪੀ ਸੂਬੇ 'ਚ ਅਤੇ ਟੀ ਡੀ ਪੀ ਕੇਂਦਰ 'ਚ ਮੋਦੀ ਸਰਕਾਰ ਦੀ ਸਹਿਯੋਗੀ ਰਹਿ ਚੁੱਕੀ ਹੈ। ਹਾਲਾਂਕਿ ਗਠਬੰਧਨ ਤੋਂ ਵੱਖ ਹੋਣ ਤੋਂ ਬਾਅਦ ਇਹ ਦੋਵੇਂ ਦਲ ਇੱਕ ਦੂਜੇ 'ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੇ। ਜਾਣਕਾਰੀ ਹੈ ਕਿ ਉੱਤਰ ਪ੍ਰਦੇਸ਼ 'ਚ ਯੋਗੀ ਅਦਿੱਤਿਆਨਾਥ ਸਰਕਾਰ ਨੇ ਇਲਾਹਾਬਾਦ ਦਾ ਨਾਂਅ ਪ੍ਰਯਾਗਰਾ, ਹਰਿਆਣਾ 'ਚ ਮਨੋਹਰ ਲਾਲ ਖੱਟਰ ਸਰਕਾਰ ਨੇ ਗੁੜਗਾਓਂ ਦਾ ਨਾਂਅ ਬਦਲ ਕੇ ਗੁਰੂਗ੍ਰਾਮ ਰੱਖਿਆ ਹੈ।

162 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper