Latest News
ਰਾਫ਼ੇਲ : ਕੈਗ ਨੇ ਰਾਸ਼ਟਰਪਤੀ ਨੂੰ ਭੇਜੀ ਰਿਪੋਰਟ

Published on 11 Feb, 2019 11:23 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਰਾਫ਼ੇਲ ਸਮਝੌਤੇ 'ਚ ਕਥਿਤ ਬੇਨਿਯਮੀਆਂ 'ਤੇ ਕਾਂਗਰਸ ਪਾਰਟੀ ਦੇ ਦੋਸ਼ਾਂ ਦੇ ਵਿਚਕਾਰ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਨੇ ਆਪਣੀ ਰਿਪੋਰਟ ਰਾਸ਼ਟਰਪਤੀ ਨੂੰ ਭੇਜ ਦਿੱਤੀ ਹੈ। ਜਾਣਕਾਰੀ ਹੈ ਕਿ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਰਾਫ਼ੇਲ ਸਮਝੌਤੇ ਨੂੰ ਲੈ ਕੇ ਸਰਕਾਰ 'ਤੇ ਹਮਲਾਵਰ ਹਨ। ਇਸ ਸਮਝੌਤੇ 'ਤੇ ਤਿਆਰ ਕੈਗ ਰਿਪੋਰਟ ਦੇ ਸੰਸਦ 'ਚ ਰੱਖੇ ਜਾਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਮੀਡੀਆਂ ਰਿਪੋਰਟਾਂ 'ਚ ਆਈਆਂ ਖ਼ਬਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਹੀ ਕੈਗ ਨੇ ਰਾਫ਼ੇਲ ਸਮਝੌਤੇ 'ਤੇ ਤਿਆਰ ਆਪਣੀ ਰਿਪੋਰਟ ਨੂੰ ਅਧਿਕਾਰਤ ਤੌਰ 'ਤੇ ਰਾਸ਼ਟਰਪਤੀ ਭਵਨ ਨੂੰ ਭੇਜ ਦਿੱਤਾ ਹੈ। ਅਸਲ 'ਚ ਕੈਗ ਆਪਣੀ ਰਿਪੋਰਟ ਦੀ ਇੱਕ ਕਾਪੀ ਰਾਸ਼ਟਰਪਤੀ ਦੇ ਕੋਲ ਅਤੇ ਦੂਜੀ ਕਾਪੀ ਵਿੱਤ ਮੰਤਰਾਲੇ ਦੇ ਕੋਲ ਭੇਜਦਾ ਹੈ। ਦੱਸਿਆ ਜਾਂਦਾ ਹੈ ਕਿ ਕੈਗ ਨੇ ਰਾਫ਼ੇਲ 'ਤੇ 12 ਅਧਿਆਏ ਲੰਮੀ ਰਿਪੋਰਟ ਤਿਆਰ ਕੀਤੀ ਹੈ। ਕੁਝ ਹਫ਼ਤੇ ਪਹਿਲਾਂ ਹੀ ਰੱਖਿਆ ਮੰਤਰਾਲੇ ਨੇ ਰਾਫ਼ੇਲ 'ਤੇ ਵਿਸਥਾਰ-ਪੂਰਵਕ ਜਵਾਬ ਅਤੇ ਸੰਬੰਧਿਤ ਰਿਪੋਰਟ ਕੈਗ ਨੂੰ ਸੌਂਪੀ ਸੀ, ਜਿਸ 'ਚ ਖਰੀਦ ਪ੍ਰਕਿਰਿਆ ਦੀ ਅਹਿਮ ਜਾਣਕਾਰੀ ਦੇ ਨਾਲ 36 ਰਾਫ਼ੇਲ ਦੀ ਕੀਮਤ ਵੀ ਦੱਸੀ ਗਈ ਸੀ। ਕੈਗ ਦੀ ਇਹ ਰਿਪੋਰਟ ਕਾਫ਼ੀ ਲੰਮੀ ਹੈ, ਜਿਸ ਨੂੰ ਪ੍ਰੋਟੋਕਾਲ ਦੇ ਤਹਿਤ ਸਭ ਤੋਂ ਪਹਿਲਾਂ ਰਾਸ਼ਟਰਪਤੀ ਕੋਲ ਭੇਜਿਆ ਗਿਆ ਹੈ। ਹੁਣ ਰਾਸ਼ਟਰਪਤੀ ਭਵਨ ਵੱਲੋਂ ਕੈਗ ਰਿਪੋਰਟ ਲੋਕ ਸਭਾ ਸਪੀਕਰ ਦੇ ਦਫ਼ਤਰ ਅਤੇ ਰਾਜ ਸਭਾ ਚੇਅਰਮੈਨ ਦੇ ਦਫ਼ਤਰ ਨੂੰ ਭੇਜੀ ਜਾਵੇਗੀ। ਬਜਟ ਸੈਸ਼ਨ ਬੁੱਧਵਾਰ ਨੂੰ ਸਮਾਪਤ ਹੋ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕੱਲ੍ਹ ਜਾਂ ਪਰਸੋਂ ਹੀ ਰਾਫ਼ੇਲ 'ਤੇ ਕੈਗ ਰਿਪੋਰਟ ਨੂੰ ਲੋਕ ਸਭਾ ਅਤੇ ਰਾਜ ਸਭਾ 'ਚ ਰੱਖਿਆ ਜਾ ਸਕਦਾ ਹੈ। ਰਾਫ਼ੇਲ ਰਿਪੋਰਟ 'ਚ ਸੋਮਵਾਰ ਨੂੰ ਕੀਤੇ ਗਏ ਦਾਅਵਿਆਂ ਦੌਰਾਨ ਭਾਰਤੀ ਪੱਖ ਵੱਲੋਂ ਰਾਫ਼ੇਲ ਗੱਲਬਾਤ ਦੀ ਅਗਵਾਈ ਕਰਨ ਵਾਲੇ ਏਅਰ ਮਾਰਸ਼ਲ ਐੱਸ ਬੀ ਪੀ ਸਿਨਹਾ ਨੇ ਕਿਹਾ ਕਿ ਇੱਕ ਪੁਆਇੰਟ ਤੋਂ ਸਾਬਤ ਕਰਨ ਲਈ ਕੁਝ ਨੋਟਿਸ ਸਿਲੈਕਟਿਵ ਤਰੀਕੇ ਨਾਲ ਉਠਾਏ ਜਾ ਰਹੇ ਹਨ। ਉਨ੍ਹਾਂ ਸਾਫ਼ ਕਿਹਾ ਕਿ ਇਸ 'ਚ ਸੱਚਾਈ ਨਹੀਂ ਹੈ। ਭਾਰਤੀ ਟੀਮ ਨੇ ਜੋ ਆਪਣੀ ਅੰਤਮ ਰਿਪੋਰਟ ਦਿੱਤੀ ਹੈ, ਉਸ 'ਤੇ ਸਾਰੇ 7 ਮੈਂਬਰਾਂ ਨੇ ਬਿਨਾਂ ਕਿਸੇ ਅਸਹਿਮਤੀ ਦੇ ਦਸਤਖ਼ਤ ਕੀਤੇ ਹਨ।

186 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper