Latest News
ਮੋਦੀ ਦਾ ਰਵੱਈਆ ਪਾਕਿ ਪ੍ਰਧਾਨ ਮੰਤਰੀ ਵਰਗਾ : ਕੇਜਰੀਵਾਲ

Published on 11 Feb, 2019 11:40 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਲਈ ਇੱਕ ਦਿਨ ਦੀ ਹੜਤਾਲ 'ਤੇ ਬੈਠੇ ਚੰਦਰਬਾਬੂ ਨਾਇਡੂ ਨੂੰ ਸਮਰਥਨ ਦੇਣ ਲਈ ਕਈ ਵਿਰੋਧੀ ਦਲਾਂ ਦੇ ਨੇਤਾ ਉਹਨਾ ਨੂੰ ਮਿਲਣ ਪਹੁੰਚ ਰਹੇ ਹਨ। ਰਾਹੁਲ ਗਾਂਧੀ ਨੇ ਵੀ ਲਖਨਊ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾ ਨਾਲ ਮੁਲਾਕਾਤ ਕੀਤੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਨਾਇਡੂ ਨੂੰ ਸਮਰੱਥਨ ਦੇਣ ਆਂਧਰਾ ਭਵਨ ਪਹੁੰਚੇ। ਉਨ੍ਹਾ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਵਿਰੋਧੀ ਦਲਾਂ ਦੇ ਮੁੱਖ ਮੰਤਰੀਆ ਨਾਲ ਭੇਦਭਾਵ ਕਰਦੇ ਹਨ।
ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਤਰ੍ਹਾਂ ਵਰਤਾਅ ਕਰਨ ਦਾ ਦੋਸ਼ ਲਾਇਆ। ਉਨ੍ਹਾ ਕਿਹਾ, 'ਜਦ ਕੋਈ ਇੱਕ ਸੂਬੇ ਦਾ ਮੁੱਖ ਮੰਤਰੀ ਬਣਦਾ ਹੈ ਤਾਂ ਉਹ ਸਿਰਫ਼ ਪਾਰਟੀ ਦਾ ਮੁੱਖ ਮੰਤਰੀ ਨਹੀਂ ਹੁੰਦਾ, ਉਹ ਪੂਰੇ ਸੂਬੇ ਦਾ ਮੁੱਖ ਮੰਤਰੀ ਹੁੰਦਾ ਹੈ। ਇਸ ਤਰ੍ਹਾਂ ਜਦ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਕਿਸੇ ਇਕ ਪਾਰਟੀ ਦੇ ਨਹੀਂ, ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਹਨ। ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਜੀ ਵਿਰੋਧੀ ਸੂਬਿਆਂ ਦੀਆਂ ਸਰਕਾਰਾਂ ਦੇ ਮੁਖੀਆਂ ਨੂੰ ਮਿਲਦੇ ਹਨ, ਉਸ ਤੋਂ ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਉਹ ਹਿੰਦੁਸਤਾਨ ਦੇ ਨਹੀਂ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹੋਣ।' ਪ੍ਰਧਾਨ ਮੰਤਰੀ ਖਿਲਾਫ਼ ਆਂਧਰਾ ਪ੍ਰਦੇਸ਼ 'ਚ ਐਤਵਾਰ ਨੂੰ ਵਿਰੋਧ 'ਚ ਪੋਸਟਰ ਵੀ ਲਾਏ ਗਏ ਸਨ। ਕੇਜਰੀਵਾਲ ਨੇ ਮੰਚ ਤੋਂ ਪ੍ਰਧਾਨ ਮੰਤਰੀ 'ਤੇ ਸੂਬਿਆਂ ਦੀਆਂ ਸਰਕਾਰਾਂ ਨਾਲ ਭੇਦਭਾਵ ਦਾ ਦੋਸ਼ ਲਾਇਆ। ਨਾਇਡੂ ਨੂੰ ਮੰਚ 'ਤੇ ਸਮਰੱਥਨ ਦੇਣ ਲਈ ਟੀ ਐੱਮ ਸੀ ਵੱਲੋਂ ਡੇਰੇਕ-ਓ ਬਰਾਊਨ ਵੀ ਪਹੁੰਚੇ। ਜੇ ਡੀ ਯੂ ਤੋਂ ਵੱਖ ਹੋਏ ਸ਼ਰਦ ਯਾਦਵ ਵੀ ਨਾਇਡੂ ਦੇ ਕੋਲ ਪਹੁੰਚੇ। ਇਸ ਤੋਂ ਪਹਿਲਾਂ ਕੋਲਕਾਤਾ 'ਚ ਮਮਤਾ ਬੈਨਰਜੀ ਦੀ ਮੈਗਾ ਰੈਲੀ 'ਚ ਵੀ ਵਿਰੋਧੀ ਪਾਰਟੀਆਂ ਦੇ ਨੇਤਾ ਪਹੁੰਚੇ ਸਨ। ਉਥੇ ਵੀ ਮੰਚ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ 2019 ਦੇ ਚੋਣਾਂ 'ਚ ਪ੍ਰਧਾਨ ਮੰਤਰੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹਰਾਉਣ ਦੀ ਅਪੀਲ ਕੀਤੀ ਸੀ।

242 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper