Latest News
ਪੱਤਰਕਾਰਾਂ ਨਾਲ ਮਿਲਣੀ 'ਚ ਹੋਈਆਂ ਅਹਿਮ ਵਿਚਾਰਾਂ

Published on 11 Feb, 2019 11:42 AM.


ਜਲੰਧਰ (ਸਵਰਨ ਟਹਿਣਾ)
'ਨਵਾਂ ਜ਼ਮਾਨਾ' ਦੀ ਕਾਮਯਾਬੀ 'ਚ ਸਭ ਤੋਂ ਵੱਡਾ ਯੋਗਦਾਨ ਪੱਤਰਕਾਰ ਭਾਈਚਾਰੇ ਦਾ ਹੈ। ਪੱਤਰਕਾਰ ਬਿਨਾਂ ਕੋਈ ਵੀ ਮੀਡੀਆ ਅਦਾਰਾ ਕਾਮਯਾਬ ਨਹੀਂ ਹੋ ਸਕਦਾ ਤੇ ਜਿੰਨੀ ਸੁਹਿਰਦਤਾ ਨਾਲ ਪੱਤਰਕਾਰ ਸਾਥੀਆਂ ਵੱਲੋਂ ਖ਼ਬਰਾਂ ਤੇ ਇਸ਼ਤਿਹਾਰਾਂ ਲਈ 'ਨਵਾਂ ਜ਼ਮਾਨਾ' ਵਾਸਤੇ ਯਤਨ ਕੀਤੇ ਜਾਂਦੇ ਹਨ, ਉਹ ਸ਼ਲਾਘਾਯੋਗ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੋਆਬਾ ਖੇਤਰ ਦੇ ਪੱਤਰਕਾਰ ਭਾਈਚਾਰੇ ਨਾਲ ਮੀਟਿੰਗ ਮੌਕੇ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਅਤੇ 'ਨਵਾਂ ਜ਼ਮਾਨਾ' ਦੇ ਛਾਪਕ ਤੇ ਪ੍ਰਕਾਸ਼ਕ ਐਡਵੋਕੇਟ ਗੁਰਮੀਤ ਸ਼ੁਗਲੀ ਨੇ ਕੀਤਾ। ਇਸ ਮੌਕੇ ਫਾਊਂਡੇਸ਼ਨ ਦੇ ਟਰੱਸਟੀ ਕਾਮਰੇਡ ਅੰਮ੍ਰਿਤ ਲਾਲ ਅਤੇ ਪ੍ਰਿਥੀਪਾਲ ਸਿੰਘ ਮਾੜੀਮੇਘਾ ਵੀ ਸਨ।
ਪੱਤਰਕਾਰਾਂ ਨੇ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਕਰਾਉਂਦਿਆਂ ਕਿਹਾ ਗਿਆ ਕਿ ਉਹ ਬਿਨਾਂ ਕਿਸੇ ਸਵਾਰਥ ਹਮੇਸ਼ਾ ਅਦਾਰੇ ਨਾਲ ਖੜੇ ਸਨ ਅਤੇ ਹਨ। ਪਰ ਤਾਲਮੇਲ ਦੀ ਘਾਟ ਕਰਕੇ ਕਈ ਵਾਰ ਅੜਿੱਕਾ ਪੈਦਾ ਹੁੰਦਾ ਹੈ, ਜੋ ਹੁਣ ਦੁਬਾਰਾ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਣ ਨਾਲ ਖਤਮ ਹੋਣ ਦੀ ਆਸ ਹੈ। ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਤੋਂ ਆਏ ਪੱਤਰਕਾਰਾਂ ਨੇ ਕਿਹਾ ਕਿ ਉਹ ਅਦਾਰੇ ਦੀ ਬੇਹਤਰੀ ਲਈ ਹਮੇਸ਼ਾ ਤਤਪਰ ਰਹਿਣਗੇ।
ਐਡਵੋਕੇਟ ਸ਼ੁਗਲੀ ਨੇ ਕਿਹਾ ਕਿ ਕਿਸੇ ਵੀ ਪੱਤਰਕਾਰ ਦੀ ਕੋਈ ਸ਼ਿਕਾਇਤ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆ ਸਕਦਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਆਪਣੇ ਇਲਾਕੇ ਵਿੱਚ ਅਖ਼ਬਾਰਾਂ ਅਤੇ ਇਸ਼ਤਿਹਾਰਾਂ ਦੀ ਗਿਣਤੀ ਵਧਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾ. ਅੰਮ੍ਰਿਤ ਲਾਲ ਅਤੇ ਕਾ. ਮਾੜੀਮੇਘਾ ਨੇ ਕਿਹਾ ਕਿ ਪੱਤਰਕਾਰ ਅਦਾਰੇ ਦੀ ਰੀੜ੍ਹ ਦੀ ਹੱਡੀ ਹਨ ਤੇ ਬਿਨਾਂ ਝਿਜਕ ਆਪਣੀ ਕਿਸੇ ਵੀ ਸਮੱਸਿਆ ਬਾਬਤ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਵਰੇਜ਼ ਨੂੰ ਹੋਰ ਤੇਜ਼ ਕਰ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਮਾਝਾ ਖੇਤਰ ਦੇ ਪੱਤਰਕਾਰਾਂ ਦੀ ਮੀਟਿੰਗ 16 ਫਰਵਰੀ ਨੂੰ ਸਵੇਰੇ 11 ਵਜੇ ਰੱਖੀ ਗਈ ਹੈ।

295 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper