Latest News
ਸਿਨਹਾ ਵੱਲੋਂ ਮੋਦੀ 'ਤੇ ਹਮਲਾ; ਨਵਾਂ ਪ੍ਰਧਾਨ ਮੰਤਰੀ ਚੁਣੇ ਦੇਸ਼

Published on 14 Mar, 2019 11:12 AM.


ਪਟਨਾ (ਨਵਾਂ ਜ਼ਮਾਨਾ ਸਰਵਿਸ)
ਭਾਜਪਾ ਤੋਂ ਅਸੰਤੁਸ਼ਟ ਸਾਂਸਦ ਸ਼ਤਰੂਘਨ ਸਿਨਹਾ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇੱਕ ਨਵੀਂ ਬੇਹਤਰ ਅਗਵਾਈ ਨੂੰ ਕਾਰਜਭਾਰ ਸੰਭਾਲਣਾ ਚਾਹੀਦਾ ਹੈ। ਪਟਨਾ ਸਾਹਿਬ ਤੋਂ ਭਾਜਪਾ ਸਾਂਸਦ ਸਿਨਹਾ ਨੇ ਟਵੀਟ ਜ਼ਰੀਏ ਮੋਦੀ ਦੇ ਪੰਜ ਸਾਲ ਦੇ ਕਾਰਜਕਾਲ 'ਚ ਇੱਕ ਵੀ ਪ੍ਰੈੱਸ ਕਾਨਫਰੰਸ ਨਾ ਕਰਨ 'ਤੇ ਉਨ੍ਹਾ 'ਤੇ ਤਨਜ਼ ਕਰਦੇ ਹੋਏ ਕਿਹਾ, 'ਹੁਣ ਲੋਕ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਸਰ ਹੁਣ ਤਾਂ ਘੱਟੋ-ਘੱਟ ਇੱਕ ਪ੍ਰੈੱਸ ਕਾਨਫਰੰਸ ਕਰ ਲਵੋ। ਇੱਕ ਵੀ ਸੁਤੰਤਰ ਅਤੇ ਨਿਰਪੱਖ ਪ੍ਰੈੱਸ ਕਾਨਫਰੰਸ ਨਹੀਂ ਕੀਤੀ ਗਈ। ਤੁਸੀਂ ਇਤਿਹਾਸ 'ਤੇ ਨਜ਼ਰ ਮਾਰੋ ਤਾਂ ਇੱਕ-ਇੱਕੋ ਪ੍ਰਧਾਨ ਮੰਤਰ ਹੋ ਤੁਸੀਂ।'
ਸਿਨਹਾ ਨੇ ਕਿਹਾ ਕਿ ਦੁਨੀਆ ਦੇ ਲੋਕਤੰਤਰਿਕ ਇਤਿਹਾਸ 'ਚ ਉਹ ਇੱਕੋ-ਇੱਕ ਪ੍ਰਧਾਨ ਮੰਤਰੀ ਹੋਣਗੇ, ਜਿਨ੍ਹਾ ਦੇ ਕਾਰਜਕਾਲ 'ਚ ਇੱਕ ਵੀ ਸਵਾਲ ਅਤੇ ਜਵਾਬ ਦਾ ਸੈਸ਼ਨ ਨਹੀਂ ਹੋਇਆ। ਉਨ੍ਹਾ ਪੁੱਛਿਆ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਬਦਲਣ ਅਤੇ ਇੱਕ ਚੰਗੀ ਅਗਵਾਈ ਦੇ ਕਾਰਜਭਾਰ ਸੰਭਾਲਣ ਦਾ ਇਹ ਸਹੀ ਸਮਾਂ ਹੈ। ਤੁਹਾਨੂੰ ਆਪਣੇ ਸਾਰੇ ਰੰਗ-ਢੰਗ ਦੇ ਨਾਲ ਬਾਹਰ ਆਉਣਾ ਚਾਹੀਦਾ ਹੈ। ਆਪਣੇ ਕਾਰਜਕਾਲ ਦੇ ਆਖਰੀ ਹਫ਼ਤੇ, ਮਹੀਨੇ ਤੁਸੀਂ ਉਤਰ ਪ੍ਰਦੇਸ਼, ਬਨਾਰਸ ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ 150 ਪ੍ਰੋਜੈਕਟਾਂ ਦਾ ਐਲਾਨ ਕੀਤਾ ਹੈ।
ਸਿਨਹਾ ਨੇ ਆਪਣੇ ਆਖਰੀ ਟਵੀਟ 'ਚ ਕਿਹਾ, ''ਤਕਨੀਕੀ ਰੂਪ 'ਚ ਇਹ ਚੋਣ ਜ਼ਾਬਤੇ ਦੀ ਉਲੰਘਣਾ ਨਾ ਵੀ ਹੋਵੋ, ਤਾਂ ਵੀ ਨਿਸਚਿਤ ਰੂਪ ਨਾਲ ਇਹ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਆਇਆ ਜੁਮਲਾ ਲੱਗਦਾ ਹੈ। ਤੁਹਾਡੇ 'ਕਹੀਂ ਪਰ ਨਿਗਾਹੇਂ, ਕਹੀਂ ਪਰ ਨਿਸ਼ਾਨਾ' ਵਾਲੇ ਰਵੱਈਏ ਅਤੇ ਹਮਲਾਕਰ ਦੌੜ ਖੜੇ ਹੋਣ ਦੇ ਵਿਹਾਰ ਦੇ ਬਾਵਜੂਦ ਤੁਹਾਨੂੰ ਸ਼ੁਭਕਾਮਨਾਵਾਂ, ਜੈ ਹਿੰਦ।''

123 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper