Latest News
ਮਸੂਦ 'ਤੇ ਰਾਹੁਲ ਨੇ ਕਿਹਾ; ਜਿਨਪਿੰਗ ਤੋਂ ਡਰ ਗਏ ਮੋਦੀ

Published on 14 Mar, 2019 11:14 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨ ਕਰਾਉਣ ਦੀ ਕੋਸ਼ਿਸ਼ 'ਚ ਚੀਨ ਨੇ ਇੱਕ ਵਾਰ ਫਿਰ ਅੜਿੱਕਾ ਡਾਹਿਆ ਹੈ। ਇਸ ਤੋਂ ਬਾਅਦ ਕਾਂਗਰਸ ਨੇ ਵੀਰਵਾਰ ਨੂੰ ਨਰੇਂਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਕਾਂਗਰਸ ਨੇ ਦੋਸ਼ ਲਾਇਆ ਕਿ ਇੱਕ ਵਾਰ ਫਿਰ ਤੋਂ 'ਫੇਲ੍ਹ ਮੋਦੀ ਸਰਕਾਰ ਦੀ ਫੇਲ੍ਹ ਵਿਦੇਸ਼ ਨੀਤੀ' ਸਾਹਮਣੇ ਆਈ।
ਉਥੇ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਪੂਰੇ ਘਟਨਾਚੱਕਰ 'ਤੇ ਟਿੱਪਣੀ ਕੀਤੀ ਹੈ। ਰਾਹੁਲ ਨੇ ਟਵੀਟ ਕਰਕੇ ਕਿਹਾ ਕਿ ਕਮਜ਼ੋਰ ਮੋਦੀ ਸ਼ੀ (ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ) ਤੋਂ ਡਰੇ ਹੋਏ ਹਨ, ਜਦ ਚੀਨ ਭਾਰਤ ਦੇ ਖਿਲਾਫ਼ ਕੋਈ ਕਾਰਵਾਈ ਕਰਦਾ ਹੈ ਤਾਂ ਉਨ੍ਹਾਂ ਦੇ ਮੂੰਹ ਤੋਂ ਇੱਕ ਸ਼ਬਦ ਵੀ ਨਹੀਂ ਨਿਕਲਦਾ, ਚੀਨ ਲਈ ਨਮੋ ਦੀ ਕੂਟਨੀਤੀ-1 ਗੁਜਰਾਤ 'ਚ ਸ਼ੀ ਦੇ ਨਾਲ ਝੂਲਾ ਝੂਲਣਾ, 2 ਦਿੱਲੀ 'ਚ ਸ਼ੀ ਨੂੰ ਗਲੇ ਲਾਉਣਾ, 3 ਚੀਨ 'ਚ ਸ਼ੀ ਦੇ ਸਾਹਮਣੇ ਝੁਕਣਾ।'
ਇਸ ਤੋਂ ਪਹਿਲਾਂ ਕਾਂਗਰਸ ਬੁਲਾਰਾ ਰਣਦੀਪ ਸੂਰਜੇਵਾਲਾ ਨੇ ਟਵੀਟ ਕੀਤਾ, ਅੱਜ ਫਿਰ ਅੱਤਵਾਦ ਦੇ ਖਿਲਾਫ ਲੜਾਈ ਨੂੰ ਚੀਨ-ਪਾਕਿਸਤਾਨ ਗਠਜੋੜ ਨੇ ਹੈਰਾਨ ਕਰ ਦਿੱਤਾ ਹੈ। ਅੱਤਵਾਦ ਖਿਲਾਫ਼ ਲੜਾਈ 'ਚ ਇਹ ਇੱਕ ਦੁਖੀ ਕਰਨ ਵਾਲਾ ਦਿਨ ਹੈ। ਉਥੇ ਹੀ ਰਾਹੁਲ ਗਾਂਧੀ ਦੇ ਇਸ ਟਵੀਟ ਦੇ ਜਵਾਬ 'ਚ ਭਾਰਤੀ ਜਨਤਾ ਪਾਰਟੀ ਨੇ ਵੀ ਟਵੀਟ ਕੀਤਾ ਹੈ।
ਰਾਹੁਲ ਗਾਂਧੀ ਦੇ ਟਵੀਟ ਨੂੰ ਲੈ ਰੀਟਵੀਟ ਕਰਕੇ ਭਾਜਪਾ ਨੇ ਲਿਖਿਆ ਹੈ। ਯੂ ਐੱਨ ਐੱਸ ਸੀ 'ਚ ਚੀਨ ਨਾ ਹੁੰਦਾ ਜੇਕਰ ਤੁਹਾਡੇ ਨਾਨਾ ਨੇ ਭਾਰਤ ਦੀ ਕੀਮਤ 'ਤੇ ਉਨ੍ਹਾਂ ਨੂੰ ਤੋਹਫ਼ਾ ਨਾ ਦਿੱਤਾ ਹੁੰਦਾ। ਭਾਰਤ ਤੁਹਾਡੇ ਪਰਵਾਰ ਦੀਆਂ ਸਾਰੀਆਂ ਗਲਤੀਆਂ ਨੂੰ ਠੀਕ ਕਰ ਰਿਹਾ ਹੈ। ਯਾਦ ਰਹੇ ਕਿ ਭਾਰਤ ਅੱਤਵਾਦ ਖਿਲਾਫ਼ ਲੜਾਈ ਜਿੱਤ ਜਾਵੇਗਾ। ਇਸ ਮੋਦੀ 'ਤੇ ਛੱਡ ਦਿਓ ਅਤੇ ਤੁਸੀਂ ਗੁਪਤ ਰੂਪ ਨਾਲ ਚੀਨੀ ਦੂਤਾਂ ਦੇ ਨਾਲ ਮਿਲਦੇ ਰਹੋ।'

172 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper