Latest News
ਨਵੇਂ ਪਾਕਿ 'ਚ ਪ੍ਰਧਾਨ ਮੰਤਰੀ ਜੇਲ੍ਹ 'ਚ ਤੇ ਅੱਤਵਾਦੀ ਆਜ਼ਾਦ : ਬਿਲਾਵਲ

Published on 14 Mar, 2019 11:19 AM.


ਇਸਲਾਮਾਬਾਦ
(ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਤਵਾਦ ਦੇ ਮੁੱਦੇ 'ਤੇ ਆਪਣੇ ਹੀ ਦੇਸ਼ 'ਚ ਘਿਰਦੇ ਨਜ਼ਰ ਆ ਰਹੇ ਹਨ। ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਦੇ ਮੁਖੀ ਅਤੇ ਸਾਬਕਾ ਪਾਕਿ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਪੁੱਤਰ ਬਿਲਾਵਲ ਭੁੱਟੋ ਨੇ ਇਮਰਾਨ 'ਤੇ ਗੰਭੀਰ ਦੋਸ਼ ਲਾਏ ਹਨ। ਇਮਰਾਨ 'ਤੇ ਟਕੋਰ ਲਾਉਂਦੇ ਹੋਏ ਬਿਲਾਵਲ ਨੇ ਕਿਹਾ ਕਿ ਪਾਕਿਸਤਾਨ 'ਚ ਇਸ ਤਰ੍ਹਾਂ ਦੇ ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਮੁਖੀਆਂ ਨੂੰ ਜਗ੍ਹਾ ਕਿਉਂ ਮਿਲੀ ਹੈ, ਜੋ ਦੂਜੇ ਦੇਸ਼ਾਂ 'ਤੇ ਹਮਲੇ ਲਈ ਜ਼ਿੰਮੇਵਾਰ ਹਨ। ਬਿਲਾਵਲ ਨੇ ਜੇਲ੍ਹ 'ਚ ਬੰਦ ਸਾਬਕਾ ਪਾਕਿ ਪ੍ਰਧਾਨ ਮੰਤਰੀ ਨਵਾਜ਼ ਸਰੀਫ਼ ਨਾਲ ਮੁਲਾਕਾਤ ਕੀਤੀ ਅਤੇ ਇਸ ਮੁਲਾਕਾਤ ਤੋਂ ਬਾਅਦ ਹੀ ਉਨ੍ਹਾ ਨੇ ਇਹ ਗੱਲ ਕਹੀ ਹੈ। ਬਿਲਾਵਲ ਭੁੱਟੋ ਨੇ ਕਿਹਾ ਕਿ ਉਨ੍ਹਾ ਦੀ ਮਾਤਾ ਅਤੇ ਪਿਤਾ ਨੂੰ ਤਾਂ ਸਜ਼ਾ ਦਿੱਤੀ ਗਈ, ਪਰ ਪਾਕਿ 'ਚ ਮਾਸੂਮ ਬੱਚਿਆਂ ਦੀ ਹੱਤਿਆ ਕਰਨ ਵਾਲੇ ਸੰਗਠਨ ਆਜ਼ਾਦ ਹਨ। ਇਹ ਉਹੀ ਸੰਗਠਨ ਹਨ, ਜੋ ਵਿਦੇਸ਼ ਜ਼ਮੀਨ 'ਤੇ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇ ਰਹੇ ਹਨ। ਬਿਲਾਵਲ ਨੇ ਇਸ ਦੇ ਨਾਲ ਹੀ ਪਾਕਿ ਸਰਕਾਰ 'ਤੇ ਦੋਸ਼ ਲਾਇਆ ਕਿ ਦੂਜੇ ਦੇਸ਼ਾਂ 'ਚ ਅੱਤਵਾਦੀ ਹਮਲੇ ਕਰਨ ਵਾਲੇ ਸੰਗਠਨਾਂ 'ਤੇ ਕੋਈ ਕਾਰਵਾਈ ਦੀ ਸੋਚ ਕਿਉਂ ਨਹੀਂ ਹੈ। ਬਿਲਾਵਲ ਸਿੰਧ 'ਚ ਸਨ ਅਤੇ ਇੱਥੇ ਉਹ ਪੱਤਰਕਾਰਾਂ ਨਾਲ ਮੁਖਾਤਿਬ ਹੋਏ। ਬਿਲਾਵਲ ਪੀ ਪੀ ਪੀ ਦੇ ਚੇਅਰਮੈਨ ਹਨ। ਬਿਲਾਵਲ ਭੁੱਟੋ ਨੇ ਕਿਹਾ ਕਿ ਇਹ ਹੁਣ ਉਹ ਪਾਕਿਸਤਾਨ ਹੈ, ਜਿੱਥੇ ਤਿੰਨ ਵਾਰ ਲੋਕਤੰਤਰਿਕ ਪ੍ਰਕਿਰਿਆ ਨਾਲ ਚੁਣੇ ਗਏ ਪ੍ਰਧਾਨ ਮੰਤਰੀ ਤਾਂ ਜੇਲ੍ਹ 'ਚ ਹਨ, ਪਰ ਅੱਤਵਾਦੀ ਸੰਗਠਨ ਜੋ ਦੂਜੇ ਦੇਸ਼ਾਂ 'ਚ ਹਮਲੇ ਕਰ ਕਰ ਹਨ, ਉਨ੍ਹਾਂ ਦੇ ਆਗੂ ਆਜ਼ਾਦ ਹਨ। ਵਿਰੋਧੀ ਧਿਰ ਦੇ ਨੇਤਾ ਬਿਲਾਵਲ ਦਾ ਇਸ਼ਾਰਾ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵੱਲ ਸੀ। ਬਿਲਾਵਲ ਨੇ ਇਸ ਦੌਰਾਨ ਇਮਰਾਨ ਸਰਕਾਰ ਤੋਂ ਤਿੰਨ ਮੰਗਾਂ ਕੀਤੀਆਂ। ਉਨ੍ਹਾਂ ਇਮਰਾਨ ਤੋਂ ਪਾਰਲੀਮੈਂਟ ਦੀ ਨੈਸ਼ਲਲ ਸਕਿਉਰਟੀ ਕਮੇਟੀ (ਐੱਨ ਐੱਸ ਸੀ) ਗਠਿਤ ਕਰਨ ਨੂੰ ਕਿਹਾ। ਬਿਲਾਵਲ ਦੀ ਦੂਜੀ ਸ਼ਰਤ 'ਚ ਪਾਬੰਦੀਸ਼ੁਦਾ ਸੰਗਠਨਾਂ ਤੋਂ ਦੂਰੀ ਬਣਾਉਣ ਅਤੇ ਤੀਜੀ ਸ਼ਰਤ 'ਚ ਉਨ੍ਹਾ ਤਿੰਨਾਂ ਕੈਬਨਿਟ ਮੰਤਰੀਆਂ ਨੂੰ ਹਟਾਉਣ ਨੂੰ ਕਿਹਾ, ਜਿਹਨਾਂ ਦੇ ਸੰਬੰਧੀ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਨਾਲ ਹਨ।

228 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper