Latest News
ਜੇ ਇਮਰਾਨ ਏਨੇ ਹੀ ਦਿਆਲੂ ਹਨ ਤਾਂ ਮਸੂਦ ਸਾਨੂੰ ਸੌਂਪ ਦੇਣ : ਸੁਸ਼ਮਾ

Published on 14 Mar, 2019 11:21 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਪਾਕਿਸਤਾਨ ਵਿਚਲੇ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਭਾਰਤ ਨੂੰ ਸੌਂਪ ਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੀ ਸਿਆਸੀ ਕੁਸ਼ਲਤਾ ਸਾਬਤ ਕਰ ਸਕਦੇ ਹਨ। ਸੁਸ਼ਮਾ ਸਵਰਾਜ ਨੇ ਇੱਥੇ ਇੱਕ ਸਮਾਗਮ 'ਚ ਅੱਤਵਾਦ 'ਤੇ ਪਾਕਿਸਤਾਨ ਦੀ ਦੁਹਰਾਈ ਗਈ ਗੱਲ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਪੁਲਵਾਮਾ ਦੇ ਬਾਅਦ ਵੀ ਇਸ ਤਰ੍ਹਾਂ ਦੇ ਦੋਹਰੇ ਚਰਿੱਤਰ ਦੀਆਂ ਕਈ ਉਦਾਹਰਨਾਂ ਹਨ। ਇੱਕ ਬਿੰਦੂ 'ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮਦੂ ਕੁਰੈਸ਼ੀ ਨੇ ਕਿਹਾ ਕਿ ਜੈਸ਼ ਪ੍ਰਮੁੱਖ ਮਸੂਦ ਅਜ਼ਹਰ ਪਾਕਿਸਤਾਨ 'ਚ ਹੈ ਅਤੇ ਦੂਜੇ ਪਾਸੇ ਪਾਕਿ ਫੌਜ ਨੇ ਕਿਹਾ ਕਿ ਜੈਸ਼ ਦਾ ਪਾਕਿਸਤਾਨ 'ਚ ਕੋਈ ਅਸਤਿਤਵ ਨਹੀਂ। ਸਵਰਾਜ ਨੇ ਭਾਰਤ ਦੁਆਰਾ ਬਾਲਾਕੋਟ 'ਚ ਕੀਤੀ ਗਈ ਕਾਰਵਾਈ ਤੋਂ ਬਾਅਦ ਪਾਕਿਸਤਾਨ ਦੇ ਪਲਟਵਾਰ ਬਾਰੇ ਵੀ ਸਵਾਲ ਪੁੱਛਿਆ। ਉਨ੍ਹਾ ਕਿਹਾ ਕਿ ਭਾਰਤ ਨੇ ਖਾਸ ਤੌਰ 'ਤੇ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਜੈਸ਼ ਵੱਲੋਂ ਪਾਕਿਸਤਾਨੀ ਫੌਜ ਨੇ ਸਾਡੇ 'ਤੇ ਹਮਲਾ ਕਿਉਂ ਕੀਤਾ? ਤੁਸੀਂ ਨਾ ਸਿਰਫ਼ ਜੈਸ਼ ਨੂੰ ਆਪਣੀ ਜ਼ਮੀਨ 'ਤੇ ਪਾਲ ਰਹੇ ਹੋ, ਬਲਕਿ ਉਨ੍ਹਾਂ ਨੂੰ ਵਿੱਤੀ ਸਹਾਇਤਾ ਦੇ ਰਹੇ ਹੋ ਅਤੇ ਜਦ ਪੀੜਤ ਦੇਸ਼ ਬਦਲਾ ਲੈਂਦਾ ਹੈ ਤਾਂ ਤੁਸੀਂ ਅੱਤਵਾਦੀ ਸੰਗਠਨ ਵੱਲੋਂ ਉਸ 'ਤੇ ਹਮਲਾ ਕਰਦੇ ਹੋ। ਉਨ੍ਹਾ ਕਿਹਾ ਕਿ ਜੇਕਰ ਇਮਰਾਨ ਖਾਨ ਏਨੇ ਹੀ ਦਿਆਲੂ ਹਨ ਤਾਂ ਉਨ੍ਹਾਂ ਨੂੰ ਮਸੂਦ ਅਜ਼ਹਰ ਨੂੰ ਸਾਨੂੰ ਸੌਂਪ ਦੇਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਦੇ ਪਾਕਿਸਤਾਨ ਨਾਲ ਚੰਗੇ ਰਿਸ਼ਤੇ ਹੋ ਸਕਦੇ ਹਨ, ਪਰ ਸ਼ਰਤ ਹੈ ਕਿ ਗੁਆਂਢੀ ਦੇਸ਼ ਆਪਣੀ ਜ਼ਮੀਨ 'ਤੇ ਅੱਤਵਾਦੀ ਸਮੂਹਾਂ ਦੇ ਖਿਲਾਫ਼ ਕਾਰਵਾਈ ਕਰੇ।

168 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper