Latest News
ਕਿਸਾਨਾਂ ਦੇ ਨਹੀਂ, ਉਦਯੋਗਪਤੀਆਂ ਦੇ ਕਰਜ਼ ਹੋਏ ਮੁਆਫ਼ : ਰਾਹੁਲ

Published on 15 Mar, 2019 09:16 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਉੜੀਸਾ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਉੱਤੇ ਨਿਸ਼ਾਨਾ ਲਾਇਆ। ਉਨ੍ਹਾਂ ਕਿਹਾ ਕਿ ਰਾਜ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸਿੰਜਾਈ, ਕੋਲਡ ਸਟੋਰੇਜ ਆਦਿ ਦੇ ਵਾਅਦੇ ਕੀਤੇ ਸਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ 15 ਸਨਅਤਕਾਰਾਂ ਦੇ ਕਰਜ਼ੇ ਮਾਫ਼ ਕੀਤੇ ਜਾਂਦੇ ਹਨ, ਪਰ ਕਿਸਾਨਾਂ ਦੀ ਕਰਜ਼ਾ–ਮੁਆਫ਼ੀ ਨਹੀਂ ਹੁੰਦੀ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਛੱਤੀਸਗੜ੍ਹ ਵਿੱਚ ਜਿੱਤ ਤੋਂ ਬਾਅਦ 10 ਦਿਨਾਂ ਦੇ ਅੰਦਰ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿੱਤਾ। ਇਸ ਦੇ ਇੱਕ ਦੋ ਦਿਨਾਂ ਬਾਅਦ ਹਰੇਕ ਕਿਸਾਨ ਨੂੰ ਢਾਈ–ਢਾਈ ਹਜ਼ਾਰ ਰੁਪਏ ਵੀ ਦਿੱਤੇ।
ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਪ੍ਰੈਲ–ਮਈ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣੇ ਮੈਨੀਫ਼ੈਸਟੋ ਵਿੱਚ ਸਿਹਤ ਸੇਵਾ ਕਾਨੂੰਨ ਦਾ ਵਾਅਦਾ ਸ਼ਾਮਲ ਕਰਨ ਬਾਰੇ ਵਿਚਾਰ ਕਰ ਰਹੀ ਹੈ।
ਰਾਹੁਲ ਗਾਂਧੀ ਨੇ ਇੱਕ ਗ਼ੈਰ–ਸਰਕਾਰੀ ਜੱਥੇਬੰਦੀ ਦੇ ਇੱਕ ਪ੍ਰੋਗਰਾਮ ਵਿੱਚ ਮੈਡੀਕਲ ਪੇਸ਼ੇਵਰਾਂ ਨੂੰ ਕਿਹਾ ਕਿ ਇਹ ਯਕੀਨੀ ਬਣਾਉਣਾ ਕਾਂਗਰਸ ਦੀ ਪ੍ਰਤੀਬੱਧਤਾ ਦਾ ਹਿੱਸਾ ਹੈ ਕਿ ਮਿਆਰੀ ਸਿਹਤ ਸਹੂਲਤਾਂ ਤੱਕ ਹਰੇਕ ਦੀ ਪਹੁੰਚ ਹੋਵੇ।
ਉਨ੍ਹਾ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਿਹਤ–ਸੇਵਾ ਖੇਤਰ ਵਿੱਚ ਖ਼ਰਚ ਨੂੰ ਦੇਸ਼ ਦੇ ਕੁੱਲ ਘਰੇਲੂ ਉਤਪਾਦ ਦੇ ਤਿੰਨ ਫ਼ੀਸਦੀ ਨਾਲ ਵਧਾਉਣਾ ਚਾਹੁੰਦੀ ਹੈ ਤੇ ਪਾਰਟੀ ਸਿਖਲਾਈ–ਪ੍ਰਾਪਤ ਮੈਡੀਕਲ ਪੇਸ਼ੇਵਰਾਂ ਦੀ ਗਿਣਤੀ ਵੀ ਵਧਾਉਣਾ ਚਾਹੁੰਦੀ ਹੈ।

142 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper