Latest News
ਪੁਲਸ ਨੇ ਬਰਾਮਦ ਕੀਤੀ 83 ਕਿਲੋ ਹੈਰੋਇਨ, 10 ਗ੍ਰਿਫ਼ਤਾਰ

Published on 15 Mar, 2019 09:17 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਦਿੱਲੀ ਪੁਲਸ (ਡੀ ਸੀ ਪੀ) ਨੇ 332 ਕਰੋੜ ਰੁਪਏ ਦੀ ਕੀਮਤ ਦੇ 83 ਕਿਲੋਗ੍ਰਾਮ ਦੇ ਹੈਰੋਇਨ ਨੂੰ ਬਰਾਮਦ ਕੀਤਾ ਹੈ। ਪੁਲਸ ਮੁਤਾਬਿਕ ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ 332 ਕਰੋੜ ਰੁਪਏ ਹੈ। ਦੱਖਣੀ ਅਤੇ ਉੱਤਰੀ ਦਿੱਲੀ ਦੇ ਸਪੈਸ਼ਲ ਪੁਲਸ ਸੈੱਲ ਨੇ ਇਸ ਮਾਮਲੇ ਨਾਲ ਜੁੜੇ 10 ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ।
ਸਮਾਚਾਰ ਏਜੰਸੀਆਂ ਮੁਤਾਬਿਕ ਇੱਕ ਮੁਖਬਰ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਦਿੱਲੀ ਪੁਲਸ ਨੂੰ ਇਹ ਵੱਡੀ ਸਫ਼ਲਤਾ ਹੱਥ ਲੱਗੀ ਹੈ। ਰਾਜਧਾਨੀ ਦੇ ਦੱਖਣੀ ਅਤੇ ਉੱਤਰੀ ਰੇਂਜ ਦੀ ਸਪੈਸ਼ਲ ਸੈੱਲ ਨੇ ਸ਼ੁੱਕਰਵਾਰ ਨੂੰ ਇਹ ਗ੍ਰਿਫ਼ਤਾਰੀ ਕੀਤੀ ਹੈ। ਪੁਲਸ ਨੇ ਪ੍ਰਾਪਤ ਸੂਚਨਾ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਇਸ ਗੱਲ 'ਤੇ ਹੈਰਾਨੀ ਪ੍ਰਗਟ ਕਰ ਰਹੀ ਹੈ ਕਿ ਏਨੀ ਵੱਡੀ ਮਾਤਰਾ 'ਚ ਰਾਜਧਾਨੀ ਦਿੱਲੀ ਤੱਕ ਹੈਰੋਇਨ ਨੂੰ ਲਿਆਂਦਾ ਕਿਸ ਤਰ੍ਹਾਂ ਗਿਆ। ਇਸ 'ਚ ਕਿਹੜੇ ਲੋਕਾਂ ਦਾ ਹੱਥ ਹੈ ਅਤੇ ਕਿਹੜੇ ਇਨ੍ਹਾਂ ਨੂੰ ਇੱਥੇ ਤੱਕ ਪਹੁੰਚਾਉਣ 'ਚ ਇਨ੍ਹਾਂ ਦੇ ਨਾਲ ਹਨ।
ਪੁਲਸ ਇਨ੍ਹਾਂ ਸਾਰੀਆਂ ਗੱਲਾਂ 'ਤੇ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਪੁਲਸ ਇਸ ਗੱਲ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਕਿ ਇਸ ਮਾਮਲੇ 'ਚ ਕਿਸੇ ਅੰਤਰਰਾਸ਼ਟਰੀ ਰੈਕੇਟ ਦਾ ਹੱਥ ਤਾਂ ਨਹੀਂ ਹੈ।

136 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper