Latest News
ਰੇਸ਼ਮਾ ਪਟੇਲ ਨੇ ਭਾਜਪਾ ਛੱਡੀ, ਪਾਰਟੀ ਨੂੰ 'ਮਾਰਕੀਟਿੰਗ ਕੰਪਨੀ' ਦੱਸਿਆ

Published on 15 Mar, 2019 09:18 AM.

ਗਾਂਧੀਨਗਰ (ਨਵਾਂ ਜ਼ਮਾਨਾ ਸਰਵਿਸ)
ਗੁਜਰਾਤ 'ਚ ਢਾਈ ਸਾਲਾਂ ਤੱਕ ਪਟੇਲ ਅੰਦੋਲਨ ਦਾ ਮਹਿਲਾ ਚੇਹਰਾ ਰਹੀ ਰੇਸ਼ਮਾ ਪਟੇਲ ਨੇ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਕਿਹਾ ਕਿ ਪਾਰਟੀ ਸਿਰਫ਼ ਇੱਕ 'ਮਾਰਕੀਟਿੰਗ ਕੰਪਨੀ' ਹੈ, ਹੋਰ ਕੁਝ ਨਹੀਂ। ਹਾਰਦਿਕ ਪਟੇਲ ਦੀ ਅਗਵਾਈ 'ਚ ਪਾਟੀਦਾਰ ਅੰਦੋਲਨ ਦੀ ਇੱਕ ਮੁੱਖ ਮੈਂਬਰ ਰਹੀ ਰੇਸ਼ਮਾ ਪਟੇਲ ਨੇ ਬਾਅਦ 'ਚ ਭਾਜਪਾ ਦੀ ਮੈਂਬਰਸ਼ਿਪ ਲੈ ਲਈ ਸੀ। ਉਨ੍ਹਾਂ ਨੇ ਗੁਜਰਾਤ ਭਾਜਪਾ ਪ੍ਰਧਾਨ ਜੀਤੂ ਵਘਾਨੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਆਪਣੇ ਪੱਤਰ 'ਚ ਉਨ੍ਹਾਂ ਨੇ ਕਿਹਾ, 'ਭਾਜਪਾ ਹੁਣ ਕੇਵਲ ਇੱਕ ਮਾਰਕੀਟਿੰਗ ਕੰਪਨੀ ਬਣ ਗਈ ਹੈ ਅਤੇ ਸਾਨੂੰ ਸਰਕਾਰ ਦੀ ਫਰਜੀ ਨੀਤੀਆਂ ਅਤੇ ਫਰਜੀ ਯੋਜਨਾਵਾਂ ਦੀ ਮਾਰਕੀਟਿੰਗ ਕਰਨ ਅਤੇ ਲੋਕਾਂ ਨੁੰ ਮੂਰਖ ਬਣਾਉਣ ਲਈ ਕਿਹਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ, 'ਮੈਂ ਲਗਾਤਾਰ ਦੁਖੀ ਅਤੇ ਅਨਿਆਏ ਹੁੰਦਾ ਦੇਖਣਾ ਨਹੀਂ ਚਾਹੁੰਦੀ ਅਤੇ ਇਸ ਲਈ ਮੈਂ ਖੁੱਦ ਨੂੰ ਇਸ ਤਰ੍ਹਾਂ ਦੇ ਤਾਨਾਸ਼ਾਹ ਨੇਤਾਵਾਂ ਅਨਿਆਏ ਪੂਰਨ ਸਾਂਝੇਦਾਰੀ ਤੋਂ ਮੁਕਤ ਕਰ ਲਿਆ ਅਤੇ ਜਨਹਿਤ 'ਚ ਪਾਰਟੀ ਤੋਂ ਅਸਤੀਫ਼ਾ ਦੇ ਰਹੀ ਹਾਂ।
ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਪਟੇਲ ਭਾਈਚਾਰੇ ਦੀਆ ਮੰਗਾਂ ਨੂੰ ਸਵੀਕਾਰ ਕੀਤਾ ਜਾਵੇਗਾ, ਜਿਸ ਦੇ ਬਾਅਦ ਉਹ ਭਾਜਪਾ 'ਚ ਸ਼ਾਮਲ ਹੋ ਗਈ ਸੀ। ਜਦ ਪਟੇਲ ਨੂੰ ਪਾਟੀਦਾਰ ਅਨਾਮਤ ਅੰਦੋਲਨ ਕਮੇਟੀ ਦੇ ਹੋਰ ਨੇਤਾਵਾਂ ਦੇ ਨਾਲ ਭਾਜਪਾ 'ਚ ਸ਼ਾਮਲ ਕੀਤਾ ਗਿਆ ਸੀ ਤਾਂ ਉਨ੍ਹਾਂ ਨੇ ਬੁਲਾਰਾ ਨੂੰ ਬੁਲਾਰੇ ਦੀ ਜਿੰਮੇਵਾਰੀ ਦਿੱਤੀ ਗਈ ਸੀ। ਪਰ ਬਾਅਦ 'ਚ ਰੇਸ਼ਮਾ ਪਟੇਲ ਨੇ ਪਾਰਟੀ ਖਿਲਾਫ਼ ਰੁਖ ਅਖਤਿਆਰ ਕਰ ਲਿਆ ਅਤੇ ਉਨ੍ਹਾਂ ਨੇ ਕਈ ਮੁੱÎਦਆਂ 'ਤੇ ਭਾਜਪਾ ਦੀ ਆਲੋਚਨਾ ਕੀਤੀ।

144 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper