Latest News
ਲਾਲੂ ਦੀ ਜ਼ਮਾਨਤ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸੀ ਬੀ ਆਈ ਤੋਂ 2 ਹਫਤਿਆਂ 'ਚ ਮੰਗਿਆ ਜਵਾਬ

Published on 15 Mar, 2019 09:22 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਨੇ ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਦੀ ਉਸ ਅਪੀਲ 'ਤੇ ਸ਼ੁੱਕਰਵਾਰ ਨੂੰ ਸੀ ਬੀ ਆਈ ਦੀ ਪ੍ਰਕਿਰਿਆ ਮੰਗੀ, ਜਿਸ 'ਚ ਲਾਲੂ ਨੇ ਕਰੋੜਾਂ ਰੁਪਏ ਦੇ ਚਾਰਾ ਘੋਟਾਲੇ ਨਾਲ ਜੁੜੇ ਮਾਮਲਿਆਂ 'ਚ ਖੁਦ ਨੁੰ ਜ਼ਮਾਨਤ ਦਿੱਤੇ ਜਾਣ ਦੀ ਬੇਨਤੀ ਕੀਤੀ ਹੈ। ਦੇਸ਼ ਦੇ ਪ੍ਰਧਾਨ ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਇੱਕ ਬੈਂਚ ਨੇ ਸੀ ਬੀ ਆਈ ਤੋਂ ਲਾਲੂ ਦੀ ਅਪੀਲ 'ਤੇ ਦੋ ਹਫ਼ਤਿਆਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ।
ਲਾਲੂ ਨੇ ਆਪਣੀ ਅਪੀਲ 'ਚ ਝਾਰਖੰਡ ਹਾਈ ਕੋਰਟ ਦੇ 10 ਜਨਵਰੀ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ, ਜਿਸ 'ਚ ਚਾਰਾ ਘੋਟਾਲੇ ਸੰਬੰਧੀ ਮਾਮਲੇ 'ਚ ਜ਼ਮਾਨਤ ਦੀ ਉਨ੍ਹਾਂ ਦੀ ਬੇਨਤੀ ਨੁੰ ਠੁਕਰਾ ਦਿੱਤਾ ਸੀ।
ਲਾਲੂ ਝਾਰਖੰਡ ਦੇ ਰਾਂਚੀ 'ਚ ਬਿਰਸਾ ਮੁੰਡਾ ਕੇਂਦਰੀ ਜੇਲ੍ਹ 'ਚ ਬੰਦ ਹੈ। 900 ਕਰੋੜ ਰੁਪਏ ਤੋਂ ਜ਼ਿਆਦਾ ਦਾ ਚਾਰਾ ਘੋਟਾਲਾ 1990 ਦੇ ਦਸ਼ਕ ਦੇ ਸ਼ੁਰੂ 'ਚ ਪਸ਼ੂ ਪਾਲਣ ਵਿਭਾਗ ਤੋਂ ਧੋਖਾਧੜੀ ਕਰ ਧਨ ਲਏ ਜਾਣ ਨਾਲ ਸੰਬੰਧਤ ਹੈ। ਉਨ੍ਹਾਂ ਦਿਨਾਂ 'ਚ ਬਿਹਾਰ ਦੀ ਵੰਡ ਨਹੀਂ ਹੋਈ ਸੀ।
ਉਦੋਂ ਬਿਹਾਰ 'ਚ ਰਾਜਦ ਦੀ ਸਰਕਾਰ ਸੀ ਅਤ ਲਾਲੂ ਮੁੱਖ ਮੰਤਰੀ ਸਨ। ਯਾਦਵ ਨੂੰ ਚਾਰਾ ਘੋਟਾਲੇ ਦੇ ਤਿੰਨ ਮਾਮਲਿਆਂ 'ਚ ਦਸੰਬਰ 2017 'ਚ ਰਾਂਚੀ ਜੇਲ੍ਹ 'ਚ ਬੰਦ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਰਾਜਦ ਪ੍ਰਧਾਨ ਨੇ ਝਾਰਖੰਡ ਉੱਚ ਅਦਾਲਤ 'ਚ ਜ਼ਮਾਨਤ ਲਈ ਆਪਣੀ ਉਮਰ ਅਤੇ ਖਰਾਬ ਸਿਹਤ ਦਾ ਹਵਾਲਾ ਦਿੱਤਾ ਸੀ, ਜਿਸ 'ਚ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ ਸੀ।

116 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper