Latest News
ਹਮਲਾਵਰ ਨੇ ਆਪ ਬਣਾਈ ਵੀਡੀਓ, ਫੇਸਬੁੱਕ 'ਤੇ ਪਾਈ

Published on 15 Mar, 2019 09:23 AM.

ਕ੍ਰਾਇਸਟਚਰਚ (ਨਵਾਂ ਜ਼ਮਾਨਾ ਸਰਵਿਸ)-ਨਿਊਜ਼ੀਲੈਂਡ ਦਾ ਕ੍ਰਾਇਸਟਚਰਚ ਸ਼ਹਿਰ ਸ਼ੁੱਕਰਵਾਰ ਨੂੰ ਮਾਸ ਸ਼ੂਟਿੰਗ ਦੀ ਘਟਨਾ ਨਾਲ ਦਹਿਲ ਗਿਆ। ਸ਼ਹਿਰ ਦੀਆਂ 2 ਮਸਜਿਦਾਂ 'ਚ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ 'ਚ ਦੋ ਦਰਜਨ ਤੋਂ ਜ਼ਿਆਦਾ ਲੋਕਾਂ ਦੀ ਮੌਤ ਦੀ ਖ਼ਬਰ ਹੈ। ਇੱਕ ਹਮਲਾਵਰ ਦੀ ਪਛਾਣ ਬ੍ਰੇਂਟਨ ਟੈਰੈਂਟ ਦੇ ਰੂਪ 'ਚ ਹੋਈ ਹੈ, ਜਿਸ ਨੇ ਹਮਲੇ ਦੀ ਫੇਸਬੁੱਕ 'ਤੇ ਲਾਈਵ ਸਟ੍ਰੀਮਿੰਗ ਕੀਤੀ ਸੀ। ਉਸ ਨੂੰ ਮਿਲਾ ਕੇ ਕੁੱਲ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ 'ਚ 1 ਔਰਤ ਵੀ ਸ਼ਾਮਲ ਹੈ। ਟੈਰੈਂਟ ਨੇ ਵੀਰਵਾਰ ਰਾਤ ਨੂੰ ਹੀ ਫੇਸਬੁੱਕ 'ਤੇ ਪੋਸਟ ਜ਼ਰੀਏ ਹਮਲੇ ਦੀ ਗੱਲ ਕਹੀ ਸੀ।
28 ਸਾਲਾਂ ਦਾ ਮੁੱਖ ਹਮਲਾਵਰ ਬ੍ਰੇਂਟਨ ਟੈਰੈਂਟ ਆਸਟ੍ਰੇਲੀਆ 'ਚ ਪੈਦਾ ਹੋਇਆ ਸੀ। ਉਨ੍ਹਾਂ ਆਪਣਾ ਇਰਾਦਾ ਦੱਸਦੇ ਹੋਏ 37 ਸਫਿਆਂ ਦਾ ਇੱਕ ਮੈਨੀਫੈਸਟੋ ਵੀ ਲਿਖਿਆ ਹੈ, ਜਿਸ ਦਾ ਸਿਰਲੇਖ ਹੈ, 'ਦਿ ਗ੍ਰੇਟ ਰਿਪਲੇਸਮੈਂਟ' ਮਤਲਬ ਬਦਲਾਅ। ਇੱਕ ਮੈਸੇਜ ਬੋਰਡ ਵੈਬਸਾਈਟ 'ਤੇ ਪੋਸਟ ਕੀਤਾ ਗਿਆ ਸੀ। ਹੁਣ ਤੱਕ ਉਸ ਬਾਰੇ ਜੋ ਵੀ ਜਾਣਕਾਰੀ ਸਾਹਮਣੇ ਆਈ ਹੈ, ਉਹ ਉਸ ਦੀ ਫੇਸਬੁੱਕ ਪ੍ਰੋਫਾਇਲ 'ਤੇ ਦਿੱਤੇ ਗਏ ਜਾਣ-ਪਛਾਣ ਅਤੇ ਮੈਨੀਫੈਸਟੋ 'ਤੇ ਅਧਾਰਿਤ ਹੈ। ਬ੍ਰੇਂਟਨ ਟੈਰੈਂਟ ਨੇ ਖੁਦ ਦੀ ਪਛਾਣ 28 ਸਾਲ ਦੇ ਇੱਕ ਸਧਾਰਨ ਚਿੱਟੇ ਵਿਅਕਤੀ ਦੇ ਤੌਰ 'ਤੇ ਦੱਸੀ ਹੈ, ਜਿਸ ਦਾ ਜਨਮ ਆਸਟ੍ਰੇਲੀਆ 'ਚ ਇੱਕ ਮੱਧਮ ਪਰਵਾਰ 'ਚ ਹੋਇਆ। ਹਮਲਾ ਕਿਉਂ ਕੀਤਾ, ਇਸ ਸਿਰਲੇਖ ਦੇ ਤਹਿਤ ਉਸ ਨੇ ਲਿਖਿਆ ਹੈ ਕਿ ਇਹ 'ਵਿਦੇਸ਼ੀ ਹਮਲਾਵਰਾਂ ਦੁਆਰਾ ਹਜ਼ਾਰਾਂ ਲੋਕਾਂ ਦੀ ਮੌਤ' ਦਾ ਬਦਲਾ ਲੈਣ ਲਈ ਹੈ।
37 ਸਫ਼ਿਆਂ ਦੇ ਦਸਤਾਵੇਜ਼ 'ਚ ਹਮਲਾਵਰ ਨੇ ਦਾਅਵਾ ਕੀਤਾ ਹੈ ਕਿ ਉਹ ਪਿਛਲੇ 2 ਸਾਲਾਂ ਤੋਂ ਹਮਲੇ ਦੀ ਸਾਜ਼ਿਸ਼ ਰਚ ਰਿਹਾ ਸੀ। ਉਸ ਨੇ ਇਹ ਵੀ ਦਾਅਵਾ ਕੀਤਾ ਕਿ 3 ਮਹੀਨੇ ਪਹਿਲਾਂ ਹੀ ਉਸ ਨੇ ਹਮਲੇ ਵਾਲੀ ਜਗ੍ਹਾ ਦੀ ਚੋਣ ਕੀਤੀ ਸੀ।

182 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper