Latest News
ਬੰਗਲਾਦੇਸ਼ ਤੇ ਨਿਊਜ਼ੀਲੈਂਡ ਦੇ ਵਿਚਕਾਰ ਟੈਸਟ ਮੈਚ ਹੋਇਆ ਰੱਦ

Published on 15 Mar, 2019 09:24 AM.

ਕਰਾਇਸਟਚਰਚ (ਨਵਾਂ ਜ਼ਮਾਨਾ ਸਰਵਿਸ)-ਕਰਾਇਸਟਚਰਚ 'ਚ ਮੌਜੂਦ ਬੰਗਲਾਦੇਸ਼ ਕ੍ਰਿਕਟ ਟੀਮ ਦਾ ਨਿਊਜ਼ੀਲੈਂਡ ਦੇ ਨਾਲ ਹੋਣ ਵਾਲਾ ਤੀਜਾ ਅਤੇ ਆਖਰੀ ਟੈਸਟ ਮੈਚ ਇੱਥੇ ਮਸਜਿਦਾਂ 'ਚ ਗੋਲੀਬਾਰੀ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਗਿਆ। ਇਸ ਹਮਲੇ 'ਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਜਦ ਹਮਲਾ ਹੋਇਆ, ਉਸ ਸਮੇਂ ਬੰਗਲਾਦੇਸ਼ ਟੀਮ ਮਸਜਿਦ 'ਚ ਦਾਖ਼ਲ ਹੋਣ ਹੀ ਵਾਲੀ ਸੀ। ਟੀਮ ਦੇ ਮੈਂਬਰ ਸੁਰੱਖਿਅਤ ਹਨ, ਪਰ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਦੇ ਵਿਚਕਾਰ ਹੇਗਲੇ ਓਵਲ 'ਚ ਸ਼ਨੀਵਾਰ ਨੂੰ ਸ਼ੁਰੂ ਹੋਣ ਵਾਲਾ ਤੀਜਾ ਅਤੇ ਆਖਰੀ ਟੈਸਟ ਮੈਚ ਰੱਦ ਕਰ ਦਿੱਤਾ ਹੈ।
ਜਦ ਹਮਲਾ ਹੋਇਆ, ਉਦੋਂ ਟੀਮ ਜੁਮੇ ਦੀ ਨਮਾਜ਼ ਲਈ ਮਸਜਿਦ ਜਾ ਰਹੀ ਸੀ। ਟੀਮ ਸੁਰੱਖਿਅਤ ਬਚ ਕੇ ਨੇੜੇ ਹੇਗਲੇ ਓਵਲ ਪਹੁੰਚੀ।
ਟੀਮ ਨੂੰ ਇੱਕ ਹੋਟਲ 'ਚ ਰੱਖਿਆ ਗਿਆ ਹੈ। ਹੋਟਲ 'ਚ ਕਿਸੇ ਦੇ ਅੰਦਰ ਜਾਣ ਜਾਂ ਕਿਸੇ ਦੇ ਹੋਟਲ ਤੋਂ ਬਾਹਰ ਜਾਣ 'ਤੇ ਪਾਬੰਦੀ ਹੈ। ਓਪਨਰ ਤਮੀਮ ਇਕਬਾਲ ਨੇ ਟਵੀਟ ਕੀਤਾ ਕਿ ਇੱਥੇ 'ਡਰਾਵਨਾ ਤਜਰਬਾ' ਸੀ ਅਤੇ ਹਮਲਾਵਰ ਗੋਲੀਬਾਰੀ ਕਰ ਰਹੇ ਸਨ। ਉਨ੍ਹਾਂ ਕਿਹਾ, ਪੂਰੀ ਟੀਮ ਗੋਲੀਬਾਰੀ ਤੋਂ ਬਚ ਗਈ। ਇਹ ਡਰਾਉਣਾ ਮਾਹੌਲ ਸੀ ਅਤੇ ਕ੍ਰਿਪਾ ਸਾਡੇ ਲਈ ਪ੍ਰਾਰਥਨਾ ਕਰੋ।
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਸ ਗੋਲਾਬਾਰੀ ਨੂੰ ਨਿਊਜ਼ੀਲੈਂਡ ਦੇ ਸਭ ਤੋਂ ਕਾਲੇ ਦਿਨਾਂ 'ਚੋਂ ਇੱਕ ਦੱਸਿਆ। ਉਨ੍ਹਾਂ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਪੱਤਰਕਾਰਾਂ ਨੂੰ ਕਿਹਾ ਕਿ, ਇਹ ਸਪੱਸ਼ਟ ਹੈ ਕਿ ਇਹ ਨਿਊਜ਼ੀਲੈਂਡ ਦੇ ਸਭ ਤੋਂ ਕਾਲੇ ਦਿਨਾਂ 'ਚੋਂ ਇੱਕ ਹੈ। ਆਰਡਰਨ ਨੇ ਕਿਹਾ, 'ਇਹ ਸਪੱਸ਼ਟ ਰੂਪ ਨਾਲ ਜੋ ਹੋਇਆ, ਉਹ ਹਿੰਸਾ ਦੀ ਅਸਾਧਾਰਣ ਕਰਤੂਤ ਹੈ।' ਸਥਾਨਕ ਮੀਡੀਆ ਨੇ ਦੱਸਿਆ ਕਿ ਇੱਕ ਮਸਜਿਦ 'ਚ ਕਈ ਲੋਕਾਂ ਦੀ ਮੌਤ ਹੋਈ ਅਤੇ ਇੱਕ ਹੋਰ ਨੂੰ ਖਾਲੀ ਕਰਾਇਆ ਗਿਆ ਹੈ।

121 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper